ਮੋਹਾਲੀ, 16 ਜੁਲਾਈ 2024: ਪੁਲਿਸ ਨੇ ਮੋਹਾਲੀ ਦੇ ਸੈਕਟਰ-101’ਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਮੋਹਾਲੀ ਪੁਲਿਸ (Mohali police) ਗਸ਼ਤ ‘ਤੇ ਨਿਕਲੀ ਹੋਈ ਸੀਮ ਇਸ ਦੌਰਾਨ ਦੋਵੇਂ ਜਣੇ ਬੁਲੇਟ ਮੋਟਰਸਾਈਕਲ ‘ਤੇ ਆ ਰਹੇ ਸਨ ਇਸ ਦੌਰਾਨ ਉਹ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ | ਜਦੋਂ ਥੋੜੀ ਦੂਰ ਗਏ ਤਾਂ ਬੁਲੇਟ ਪੱਥਰ ਨਾਲ ਲੱਗ ਕੇ ਸਲਿੱਪ ਹੋ ਗਯਾ ਅਤੇ ਪੁਲਿਸ ਨੇ ਦੋਵਾਂ ਜਣਿਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਪਛਾਣ ਲੱਕੀ ਉਰਫ਼ ਕਾਲਾ ਵਾਸੀ ਫ਼ਿਰੋਜ਼ਪੁਰ ਤੇ ਧਰਮਿੰਦਰ ਵਾਸੀ ਫ਼ੌਜੀ ਕਲੋਨੀ ਕਪੂਰਥਲਾ ਵਜੋਂ ਹੋਈ ਹੈ |
ਪੁਲਿਸ (Mohali police) ਅਧਿਕਾਰੀ ਨੇ ਦੱਸਿਆ ਕਿ ਦੋਵੇਂ ਬਦਮਾਸ਼ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਬਦਮਾਸ਼ਾਂ ਨੇ 12 ਜੁਲਾਈ ਨੂੰ ਜ਼ੀਰਕਪੁਰ ਤੋਂ ਇੰਨਡਰਾਈਵ ਤੋਂ ਟੈਕਸੀ ਕਰਵਾਈ ਅਤੇ ਟੈਕਸੀ ਡਰਾਈਵਰ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਸੀ | ਪੁਲਿਸ ਨੇ ਦੋਵਾਂ ਦੇ ਕਬਜ਼ੇ ‘ਚੋਂ 2 ਨਜਾਇਜ਼ ਹਥਿਆਰ ਅਤੇ ਕੁਝ ਜਿੰਦਾ ਰੌਂਦ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਇਸ ਦੌਰਾਨ ਕੋਈ ਗੋਲੀਬਾਰੀ ਨਹੀਂ ਹੋਈ |