4 ਅਕਤੂਬਰ 2024: ਮੋਹਾਲੀ ਪੁਲਿਸ ਨੇ ਵੱਡੀ ਸਫ਼ਤਲਾ ਹਾਸਲ ਕਰਦੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ, ਦੱਸ ਦੇਈਏ ਕਿ ਮੋਹਾਲੀ ਪੁਲਿਸ ਨੇ 2 ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ|
ਉੱਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਤਸਕਰਾਂ ਦੀ ਗ੍ਰਿਫਤਾਰੀ ਡੇਰਾਬੱਸੀ ਦੇ ਨੇੜਿਓਂ ਹੋਈ ਹੈ, ਮੁਲਜ਼ਮਾਂ ਦੇ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ ਹੈ| ਨਸ਼ਾ ਤਸਕਰ ਬਹੁਤ ਹੀ ਸ਼ਾਤਿਰ ਤਰੀਕੇ ਦੇ ਨਾਲ ਨਸ਼ੇ ਦੀ ਸਪਲਾਈ ਕਰਦੇ ਸਨ| DGP ਗੌਰਵ ਯਾਦਵ ਦੇ ਵਲੋਂ X ‘ਤੇ ਇਸ ਰੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ|
DGP ਗੌਰਵ ਯਾਦਵ ਨੇ X ‘ਤੇ ਪੋਸਟ ਸਾਂਝੀ ਕਰ ਲਿਖਿਆ-ਐਸ.ਏ.ਐਸ.ਨਗਰ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ – ਸੁਖਦੀਪ ਸਿੰਘ ਅਤੇ ਕ੍ਰਿਸ਼ਨ। 1.5 ਕਿਲੋਗ੍ਰਾਮ ਹੈਰੋਇਨ ਜ਼ਬਤ ਅਤੇ #ਦਿੱਲੀ ਸਥਿਤ #ਅਫਗਾਨ ਹੈਂਡਲਰਾਂ ਦਾ ਪਰਦਾਫਾਸ਼, ਅੰਤਰਰਾਸ਼ਟਰੀ ਡਰੱਗ ਕਾਰਟੈਲਾਂ ਨਾਲ ਜੁੜੇ।
ਗ੍ਰਿਫਤਾਰ ਸੁਖਦੀਪ ਸਿੰਘ ਪਹਿਲਾਂ 2020 ਵਿੱਚ ਅਗਵਾ ਦੇ ਇੱਕ ਕੇਸ ਵਿੱਚ ਸ਼ਾਮਲ ਸੀ ਅਤੇ ਮਈ 2024 ਤੋਂ ਜ਼ਮਾਨਤ ’ਤੇ ਰਿਹਾ ਸੀ।
ਮੋਡਸ ਓਪਰੇਂਡੀ: ਹਾਫ ਸਲੀਵ ਜੈਕਟਾਂ ‘ਚ ਛੁਪਾਈ ਹੈਰੋਇਨ, ਗੱਡੀਆਂ ‘ਚ ਤਸਕਰੀ
ਇਹ ਆਪ੍ਰੇਸ਼ਨ ਗਲੋਬਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਵਿਗਾੜਦਾ ਹੈ, ਅੰਤਰਰਾਸ਼ਟਰੀ ਡਰੱਗ ਕਾਰਟੈਲਾਂ ਨੂੰ ਇੱਕ ਮਹੱਤਵਪੂਰਨ ਝਟਕਾ ਦਿੰਦਾ ਹੈ ਅਤੇ #ਪੰਜਾਬ ਦੇ ਨੌਜਵਾਨਾਂ ਦੀ ਸੁਰੱਖਿਆ ਕਰਦਾ ਹੈ,
@PunjabPoliceInd
ਮਾਨਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ
@ਭਗਵੰਤ ਮਾਨ
MAJOR BLOW TO INTERNATIONAL NARCOTIC TRAFFICKING NETWORK
SAS Nagar Police has busted an international drug syndicate, and arrested 2 persons – Sukhdeep Singh & Krishan. Seizure of 1.5 Kg Heroin & exposure of #Afghan handlers based in #Delhi, connected with international drug… pic.twitter.com/ED2yVu7H7P
— DGP Punjab Police (@DGPPunjabPolice) October 4, 2024