June 30, 2024 8:28 am
Mohali

ਮੋਹਾਲੀ ਨੂੰ 3 ਸਾਲ ਬਾਅਦ ਮਿਲੀ IPL ਦੀ ਮੇਜ਼ਬਾਨੀ, ਪੰਜਾਬ ‘ਚ ਖੇਡੇ ਜਾਣਗੇ ਪੰਜ ਮੈਚ

ਚੰਡੀਗੜ੍ਹ, 18 ਚੰਡੀਗੜ੍ਹ 2023: ਆਈਪੀਐਲ ਦੇ 16ਵੇਂ ਐਡੀਸ਼ਨ ‘ਚ ਇਸ ਵਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ | ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੋਹਾਲੀ (Mohali) ਨੂੰ 3 ਸਾਲ ਬਾਅਦ ਆਈਪੀਐਲ ਦੀ ਮੇਜ਼ਬਾਨੀ ਮਿਲੀ ਹੈ। ਮੋਹਾਲੀ ਦੇ ਨਾਲ-ਨਾਲ ਇਸ ਵਾਰ ਧਰਮਸ਼ਾਲਾ ਵਿੱਚ ਵੀ ਮੈਚ ਹੋਣਗੇ । ਪੰਜਾਬ ਕਿੰਗਜ਼ ਨੇ ਮੋਹਾਲੀ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਣਾ ਹੋਮ ਗਰਾਊਂਡ ਬਣਾਇਆ ਹੈ। ਮੋਹਾਲੀ ਵਿੱਚ ਪੰਜ ਮੈਚ ਹੋਣਗੇ। ਜਦਕਿ ਦੋ ਮੈਚ ਹਿਮਾਚਲ ਵਿੱਚ ਖੇਡੇ ਜਾਣਗੇ।

ਆਈਪੀਐਲ (IPL) ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਹਰ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ 7 ਮੈਚ ਅਤੇ ਦੂਜੇ ਮੈਦਾਨ ‘ਤੇ 7 ਮੈਚ ਖੇਡਣੇ ਹਨ। ਸ਼ੁੱਕਰਵਾਰ ਨੂੰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈ.ਪੀ.ਐੱਲ ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਹੈ ।

ਮੋਹਾਲੀ (Mohali) ਅਤੇ ਹਿਮਾਚਲ ਪ੍ਰਦੇਸ਼ ‘ਚ ਖੇਡੇ ਜਾਣ ਵਾਲੇ ਮੈਚ :-

01 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦੁਪਹਿਰ 3:30 ਵਜੇ (ਮੋਹਾਲੀ)

13 ਅਪ੍ਰੈਲ 2023: ਸ਼ਾਮ 7:30 ਵਜੇ ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ (ਮੋਹਾਲੀ)।

20 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ਾਮ 3:30 ਵਜੇ (ਮੋਹਾਲੀ)

28 ਅਪ੍ਰੈਲ 2023: ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ ਸ਼ਾਮ 7:30 ਵਜੇ (ਮੋਹਾਲੀ) ।

3 ਮਈ 2023: ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7:30 ਵਜੇ (ਮੋਹਾਲੀ)।

17 ਮਈ 2023: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, (ਧਰਮਸ਼ਾਲਾ) ਸ਼ਾਮ 7:30 ਵਜੇ।

19 ਮਈ 2023: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, (ਧਰਮਸ਼ਾਲਾ) ਸ਼ਾਮ 7:30 ਵਜੇ।