Site icon TheUnmute.com

ਮੋਹਾਲੀ ਜ਼ਿਲ੍ਹੇ ਨੂੰ 12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ 792.20 ਕਰੋੜ ਰੁਪਏ ਦਾ ਮਾਲੀਆ ਮਿਲਿਆ: DC ਕੋਮਲ ਮਿੱਤਲ

Mohali

ਐਸ.ਏ.ਐਸ.ਨਗਰ (ਮੋਹਾਲੀ) 19 ਮਾਰਚ 2025: ਮੋਹਾਲੀ ਜ਼ਿਲ੍ਹੇ (Mohali) ਨੇ ਆਉਣ ਵਾਲੇ ਵਿੱਤੀ ਸਾਲ 2025-26 ਲਈ ਪ੍ਰਚੂਨ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ 12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ 792.20 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਕੀ ਬਚੇ ਇਕਹਿਰੇ ਗਰੁੱਪ ਦੀ ਅਲਾਟਮੈਂਟ ਲਈ ਈ-ਟੈਂਡਰਿੰਗ ਪ੍ਰਕਿਰਿਆ ਜਾਰੀ ਹੈ, ਇਸ ਲਈ ਬੋਲੀ ਲਾਉਣ ਦੀ ਆਖਰੀ ਤਾਰੀਖ਼ 20 ਮਾਰਚ 2025 ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੈਂਡਰਾਂ ਲਈ ਤਕਨੀਕੀ ਅਤੇ ਵਿੱਤੀ ਬੋਲੀ 17 ਮਾਰਚ, 2025 ਨੂੰ ਐਮ.ਆਈ.ਏ (ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ) ਭਵਨ, ਉਦਯੋਗਿਕ ਖੇਤਰ, ਸੈਕਟਰ-78, ਐਸ.ਏ.ਐਸ. ਨਗਰ ਵਿਖੇ ਖੋਲ੍ਹੀ ਸੀ।

ਉਨ੍ਹਾਂ ਦੱਸਿਆ ਕਿ ਕੁੱਲ 13 ਸਮੂਹਾਂ ‘ਚੋਂ 12 ਸਭ ਤੋਂ ਵੱਧ ਬੋਲੀਕਾਰਾਂ (H-1) ਨੂੰ ਸਫਲਤਾਪੂਰਵਕ ਅਲਾਟ ਕੀਤੇ ਸਨ। ਇਨ੍ਹਾਂ 12 ਸਮੂਹਾਂ ਲਈ ਕੁੱਲ ਰਾਖਵੀਂ ਕੀਮਤ 549.89 ਕਰੋੜ ਰੁਪਏ ਸੀ ਅਤੇ ਉਹਨਾਂ ਨੂੰ 792.20 ਕਰੋੜ ਰੁਪਏ ਦੀ ਰਾਸ਼ੀ ਤੇ ਅਲਾਟ ਕੀਤਾ ਸੀ, ਜੋ ਕਿ ਰਿਜ਼ਰਵ ਕੀਮਤ ਨਾਲੋਂ 242.20 ਕਰੋੜ ਰੁਪਏ (+44.06 ਫੀਸਦੀ) ਦੇ ਵਾਧੇ ਨੂੰ ਦਰਸਾਉਂਦਾ ਹੈ।

ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਆਬਕਾਰੀ ਮਾਲੀਏ ‘ਚ ਪਿਛਲੇ ਸਾਲਾਂ ਦੌਰਾਨ ਇਤਿਹਾਸਕ ਤੌਰ ‘ਤੇ ਜ਼ਿਕਰਯੋਗ ਵਾਧਾ ਹੋਇਆ ਹੈ। ਸਾਲ 2021-22 ਦੌਰਾਨ 235 ਕਰੋੜ ਤੋਂ ਚਾਲੂ ਸਾਲ (2024-25) ਦੌਰਾਨ 528 ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ 03 ਸਾਲਾਂ ਵਿੱਚ 124 ਫੀਸਦੀ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ।

ਆਬਕਾਰੀ ਮਾਲੀਆ ‘ਚ ਇਹ ਬੇਮਿਸਾਲ ਵਾਧਾ ਸਾਲ 2022-23 ਤੋਂ 2024-25 ਲਈ ਰਾਜ ਦੀਆਂ ਆਬਕਾਰੀ ਨੀਤੀਆਂ ਦੀ ਸਫ਼ਲਤਾ ਬਾਰੇ ਦੱਸਦਾ ਹੈ। ਇਹ ਆਬਕਾਰੀ ਵਿਭਾਗ ਦੀ ਆਬਕਾਰੀ ਕਮਿਸ਼ਨਰ, ਪੰਜਾਬ ਵਰੁਣ ਰੂਜਮ ਦੀ ਅਗਵਾਈ ਹੇਠ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਅਤੇ ਆਬਕਾਰੀ ਨੀਤੀ ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਲਾਗੂ ਕਰਨ ‘ਚ ਜਨਤਾ ਦੇ ਵਿਸ਼ਵਾਸ ਨੂੰ ਪ੍ਰੇਰਿਤ ਕਰਨ ਦੀ ਲਗਾਤਾਰ ਵਚਨਬੱਧਤਾ ਤਹਿਤ ਹੈ।

ਉਨ੍ਹਾਂ ਦੱਸਿਆ ਕਿ ਮੋਹਾਲੀ (Mohali) ਜ਼ਿਲ੍ਹੇ ਦੇ ਇੱਕ ਬਾਕੀ ਗਰੁੱਪ, ਨਿਊ ਚੰਡੀਗੜ੍ਹ ਦਾ ਟੈਂਡਰ ਟੈਕਨੀਕਲ ਇਵੈਲੂਏਸ਼ਨ ਕਮੇਟੀ (ਟੀ.ਈ.ਸੀ.) ਵੱਲੋਂ ਟੈਕਨੀਕਲ ਬੋਲੀ ਰੱਦ ਕੀਤੇ ਜਾਣ ਕਾਰਨ ਰੱਦ ਕਰ ਦਿੱਤਾ ਸੀ। ਇਸ ਸਮੂਹ ਲਈ ਇੱਕ ਨਵਾਂ ਟੈਂਡਰ ਜਾਰੀ ਕੀਤਾ ਹੈ, ਜਿਸ ‘ਚ ਬੋਲੀ ਦੀ ਆਖਰੀ ਤਾਰੀਖ਼ 20 ਮਾਰਚ 2025 ਨੂੰ ਦੁਪਹਿਰ 12:05 ਵਜੇ ਨਿਰਧਾਰਤ ਕੀਤੀ ਹੈ। ਇਸ ਗਰੁੱਪ ਲਈ ਰਾਖਵੀਂ ਕੀਮਤ 45.11 ਕਰੋੜ ਰੁਪਏ ਹੈ।

Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਸਿਟੀ ਸਰਵਿਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਪ੍ਰਣਾਲੀ ਲਈ ਲੋੜੀਂਦੇ ਆਵਾਜਾਈ ਚਿੰਨ੍ਹ ਯਕੀਨੀ ਬਣਾਉਣ ’ਤੇ ਜ਼ੋਰ

Exit mobile version