Group-D employees

ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 10 ਜਨਵਰੀ 2024 ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਜਨਵਰੀ, 2024: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਐੱਸ. ਏ. ਐੱਸ ਨਗਰ ( Mohali ) ਵਲੋਂ ਆਈ ਸੀ ਆਈ ਸੀ ਆਈ ਫਾਊਂਡੇਸ਼ਨ, ਭਾਰਤ ਪੇ ਅਤੇ ਜੀਕੀਤਸਾ ਐਬੂਲੈਂਸ ਸਰਵਸਿਸ ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਮਿਤੀ 10/01/2024 ਨੂੰ ਖਰੜ ਬਲਾਕ ਦੇ ਬੀ. ਡੀ. ਓ. ਦਫ਼ਤਰ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਉਮੀਦਵਾਰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਹੇਠਾਂ ਲਿਖੇ ਅਨੁਸਾਰ ਪਹੁੰਚਣ।

ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ( Mohali ) ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੀ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਜੋ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਹੋਣ ਸ਼ਾਮਿਲ ਹੋ ਸਕਦੇ ਹਨ। ਜੀਕੀਤਸਾ ਐਬੂਲੈਂਸ ਸਰਵਸਿਸ ਲਈ ਮੈਡੀਕਲ ਪ੍ਰਾਰਥੀਆਂ ਦੀ ਲੋੜ ਹੈ। ਇਸ ਲਈ ਇਛੁੱਕ ਪ੍ਰਾਰਥੀ ਦਸਤਾਵੇਜ ਲੈ ਕੇ ਬੀ. ਡੀ. ਓ ਦਫ਼ਤਰ ਪਹੁੰਚਣ ਦੀ ਖੇਚਲ ਕਰਨ।

Scroll to Top