Mohali

ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਤੇ NDRF ਵੱਲੋਂ ਆਫ਼ਤ ਪ੍ਰਬੰਧਨ ਸਬੰਧੀ ਵਿਚਾਰ ਵਟਾਂਦਰਾ

ਐੱਸ.ਏ.ਐੱਸ. ਨਗਰ, 16 ਜਨਵਰੀ 2024: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਵਿਖੇ ਆਫ਼ਤ ਪ੍ਰਬੰਧਨ (ਕੈਮੀਕਲ ਐਮਰਜੈਂਸੀ) ਦੇ ਸੰਦਰਭ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਅਮਨਦੀਪ ਚਾਵਲਾ, ਡੀ.ਆਰ.ਓ. ਨੇ ਕੀਤੀ। ਇਸ ਵਿੱਚ ਮੁੱਖ ਤੌਰ ‘ਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਬਠਿੰਡਾ ਦੀ 7ਵੀਂ ਕੋਰ ਦੀ ਟੀਮ ਨੇ ਭਾਗ ਲਿਆ।

ਜ਼ਿਲ੍ਹਾ ਮਾਲ ਅਫਸਰ ਨੇ ਦੱਸਿਆ ਕਿ ਇਸ ਟੀਮ ਦੇ ਇੰਚਾਰਜ ਇੰਸਪੈਕਟਰ/ਜੀ.ਡੀ. ਬਲਜੀਤ ਸਿੰਘ ਨੇ ਇੱਕ ਪੇਸ਼ਕਾਰੀ ਰਾਹੀਂ ਸਾਰਿਆਂ ਨੂੰ ਆਫ਼ਤ ਸਮੇਂ ਦਰਪੇਸ਼ ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਉਸ ਬਾਰੇ ਵਿਸਤਾਰ ‘ਚ ਦੱਸਿਆ।

ਇਸ ਵਿਚਾਰ ਵਟਾਂਦਰੇ ਵਿੱਚ ਜ਼ਿਲ੍ਹਾ (Mohali) ਹੈੱਡਕੁਆਰਟਰ ਦੇ ਵੱਖ-ਵੱਖ ਦਫ਼ਤਰਾਂ ਦੇ ਅਧਿਕਾਰੀਆਂ ਨੇ ਭਾਗ ਲਿਆ, ਜੋ ਕਿਸੇ ਵੀ ਆਫ਼ਤ ਸਮੇਂ ਵੱਖ-ਵੱਖ ਆਫ਼ਤ ਪ੍ਰਬੰਧਨ ਗਤੀਵਿਧੀਆਂ ਦਾ ਹਿੱਸਾ ਹੁੰਦੇ ਹਨ। ਜਿਵੇਂ ਕਿ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਉਦਯੋਗ, ਰੈੱਡ ਕਰਾਸ, ਲੋਕ ਨਿਰਮਾਣ ਵਿਭਾਗ, ਫਾਇਰ ਵਿਭਾਗ, ਜੰਗਲਾਤ ਵਿਭਾਗ ਆਦਿ।

ਉਨ੍ਹਾਂ ਦੱਸਿਆ ਕਿ ਟੇਬਲ-ਟਾਪ ਅਭਿਆਸ ਤੋਂ ਬਾਅਦ ਅਗਲੀ ਪ੍ਰਕਿਰਿਆ ਫੀਲਡ ‘ਚ ਜਾ ਕੇ ਅਭਿਆਸ ਕਰਨ ਦੀ ਹੋਵੇਗੀ ਜੋ ਕਿ 18 ਜਨਵਰੀ 2024 ਨੂੰ ਨੈਕਟਰ ਲਾਈਫ ਸਾਇੰਸਜ਼ ਲਿਮਟਿਡ, ਡੇਰਾਬੱਸੀ, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਆਯੋਜਿਤ ਕੀਤੀ ਜਾਵੇਗੀ।

Scroll to Top