July 7, 2024 7:50 am
Red Ribbon Clubs

ਮੋਹਾਲੀ: ਯੁਵਕ ਸੇਵਾਵਾਂ ਵਿਭਾਗ ਵੱਲੋਂ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਐੱਸ.ਏ.ਐੱਸ ਨਗਰ, 22 ਨਵੰਬਰ 2023: ਯੁਵਕ ਸੇਵਾਵਾਂ ਵਿਭਾਗ ਵਲੋਂ ਵਿਭਾਗ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਮੂਹ ਰੈੱਡ ਰਿਬਨ ਕਲੱਬਾਂ (Red Ribbon Clubs) ਦਾ ਜ਼ਿਲ੍ਹਾ ਪੱਧਰੀ ਐਚ.ਆਈ.ਵੀ. ਏਡਜ਼ ਅਤੇ ਨਸ਼ਿਆ ਵਿਰੁੱਧ ਜਾਗਰੂਕਤਾ ਸਮਾਗਮ, ਸਰਕਾਰੀ ਕਾਲਜ ਫੇਸ-6, ਮੋਹਾਲੀ ਵਿਖੇ ਕਰਵਾਇਆ ਗਿਆ।

ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਐਸ.ਏ.ਐਸ.ਨਗਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਰਹੇ ਨਸ਼ਿਆ ਦੇ ਪ੍ਰਭਾਵ ਤੋਂ ਦੂਰ ਰੱਖਣ ਲਈ ਇਹੋ ਜਿਹੇ ਜਾਗਰੂਕਤਾ ਸਮਾਗਮ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਐਚ.ਆਈ.ਵੀ. ਏਡਜ਼ ਸਬੰਧੀ ਬਿਮਾਰੀ ਤੋਂ ਬਚਣ ਅਤੇ ਪੀੜ੍ਹਤ ਲੋਕਾਂ ਦੀ ਸਹਾਇਤਾ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ, ਉਹ ਅਜੇ ਵੀ ਇਸ ਨੂੰ ਛੂਤ-ਛਾਤ ਦੀ ਬਿਮਾਰੀ ਸਮਝ ਕੇ ਪੀੜ੍ਹਤ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਗਰੂਕਤਾ ਸਮਾਗਮਾਂ ਰਾਹੀਂ ਵਿਭਾਗ ਲੋਕਾਂ ਨੂੰ ਜਾਗਰੂਕਤ ਕਰਨ ਲਈ ਪੁਰਜ਼ੋਰ ਯਤਨ ਕਰ ਰਿਹਾ ਹੈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਹਰਜੀਤ ਗੁਜਰਾਲ ਕਾਲਜ ਪਿ੍ਰੰਸੀਪਲ, ਡਾ. ਜੇ.ਐਸ.ਮਿਨਹਾਸ ਵਧੀਕ ਨਿਰਦੇਸ਼ਕ, ਸੋਸ਼ਲ ਵੈਲਫੇਅਰ ਸਰਵਿਸਿਜ਼ ਵਿੰਗ ਚੰਡੀਗੜ੍ਹ ਯੂਨੀਵਰਸਿਟੀ, ਪ੍ਰੋ. ਗੁਰਬਖਸ਼ੀਸ਼ ਸਿੰਘ ਅੰਨਟਾਲ, ਜ਼ਿਲ੍ਹਾ ਸਵੀਪ ਨੋਡਲ ਅਫਸਰ ਨੇ ਪ੍ਰੋਗਰਾਮ ਦੇ ਜੇਤੂ ਭਾਗੀਦਾਰਾਂ ਅਤੇ ਸਭਿਆਚਾਰਕ ਪ੍ਰਦਰਸ਼ਨੀਆਂ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦਿ੍ਰਸ਼ਟਾ ਨੇ ਪਹਿਲਾ, ਅਨੁਰਾਧਾ ਨੇ ਦੂਜਾ ਸਥਾਨ ਹਾਸਲ ਕੀਤਾ।

ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਜਾਇਬਾ ਨਾਜ਼ ਨੇ ਪਹਿਲਾ, ਸਿਮਰਨ ਗਾਇਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਨੁੱਕੜ ਨਾਟਕ ਦੀ ਪੇਸ਼ਕਾਰੀ ਸਰਕਾਰੀ ਕਾਲਜ ਡੇਰਾਬੱਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਕੀਤੀ। ਇਸ ਤੋਂ ਇਲਾਵਾ ਵਿਭਾਗ ਵਲੋਂ ਕੌਮੀ ਸੇਵਾ ਯੋਜਨਾ ਇਕਾਈਆਂ ਨੂੰ ਮਾਇਕ ਸਹਾਇਤਾ ਗ੍ਰਾਂਟ ਰਾਸ਼ੀ ਜਾਰੀ ਕਰਨ ਸਬੰਧੀ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਸੱਤ ਰੋਜ਼ਾ ਵਿਸ਼ੇਸ਼ ਕੈਂਪ ਅਤੇ ਰੈਗੂਲਰ ਕੈਂਪ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ।

ਸ਼ਰਨਜੀਤ ਸਿੰਘ ਸਹਾਇਕ ਨਿਰਦੇਸ਼ਕ, ਡੀ.ਪੀ.ਆਈ. ਕਾਲਜਿਜ਼ ਮੋਹਾਲੀ ਅਤੇ ਡਾ. ਰਤਿੰਦਰ ਜੋਸ਼ੀ ਇੰਗਲਿਸ਼ ਵਿਭਾਗ ਨੇ ਜੱਜਮੈਂਟ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਸਟੇਜ ਸੰਭਾਲ ਦੀ ਭੂਮਿਕਾ ਸ੍ਰੀਮਤੀ ਸੀਮਾ ਮਲਿਕ ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਨੇ ਨਿਭਾਈ। ਸ੍ਰੀਮਤੀ ਮੁਨੀਸ਼ਾ ਮਹਾਜਨ ਸਹਾਇਕ ਪ੍ਰੋਫੈਸਰ ਸਰਕਾਰੀ ਕਾਲਜ ਫੇਸ-6, ਮੋਹਾਲੀ ਨੇ ਸਮੁੱਚੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਵੇਦ ਪ੍ਰਕਾਸ਼, ਰਾਜਵੰਤ ਕੌਰ, ਸ਼ਾਲੂ, ਜਸਕਿਰਤ, ਅਮਨ ਆਦਿ ਨੇ ਵੀ ਸਹਿਯੋਗੀ ਭੂਮਿਕਾ ਨਿਭਾਈ।