1993 ਦੇ ਫਰਜ਼ੀ ਪੁਲਿਸ

ਮੋਹਾਲੀ ਅਦਾਲਤ ਵੱਲੋਂ 1993 ਦੇ ਫਰਜ਼ੀ ਪੁਲਿਸ ਮੁਕਾਬਲੇ ‘ਚ ਸਾਬਕਾ DSP ਸਮੇਤ ਪੰਜ ਪੁਲਿਸ ਮੁਲਜ਼ਮਾਂ ਨੂੰ ਉਮਰ ਕੈਦ ਦੀ ਸ਼ਜਾ

ਮੋਹਾਲੀ , 04 ਅਗਸਤ 2025: ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਫਰਜ਼ੀ ਪੁਲਿਸ ਮੁਕਾਬਲੇ ‘ਚ ਦੋਸ਼ੀ ਕਰਾਰ ਦਿੱਤੇ ਪੁਲਿਸ ਮੁਲਾਜ਼ਮਾਂ ਨੂੰ ਸ਼ਜਾ ਸੁਣਾਈ ਹੈ | ਅਦਾਲਤ ਨੇ ਸੇਵਾਮੁਕਤ ਡੀ.ਐਸ.ਪੀ. ਭੁਪਿੰਦਰ ਸਿੰਘ, ਤਤਕਾਲੀ ਸੂਬਾ ਸਿੰਘ, ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ, ਏ.ਐਸ.ਆਈ ਦੇਵਿੰਦਰ ਸਿੰਘ ਅਤੇ ਏ.ਐੱਸ.ਆਈ ਗੁਲਬਰਗ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਇਸਦੇ ਨਾਲ ਪ੍ਰਤੀ ਦੋਸ਼ੀ ਨੂੰ ਕੁੱਲ 3.5 ਲੱਖ ਰੁਪਏ ਦਾ ਲਗਾਇਆ ਹੈ |

ਜਿਕਰਯੋਗ ਹੈ ਕਿ ਸਜ਼ਾ ਸੁਣਾਉਣ ਵੇਲੇ ਤਤਕਾਲੀ ਡੀ. ਐਸ. ਪੀ. ਭੁਪਿੰਦਰ ਸਿੰਘ, ਤਤਕਾਲੀ ਏ.ਐਸ.ਆਈ ਦੇਵਿੰਦਰ ਸਿੰਘ ਅਤੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਨੂੰ ਅਦਾਲਤ ‘ਚ ਪਟਿਆਲਾ ਜੇਲ੍ਹ ਤੋਂ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ | ਇਸਦੇ ਨਾਲ ਹੀ ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ ਅਤੇ ਏ.ਐਸ.ਆਈ. ਗੁਲਬਰਗ ਸਿੰਘ ਨੂੰ ਮੋਹਾਲੀ ਅਦਾਲਤ ‘ਚ ਨਿੱਜੀ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਮੋਹਾਲੀ ਅਦਾਲਤ ਦੇ ਹੁਕਮਾਂ ਮੁਤਾਬਕ ਦੋਸ਼ੀ ਕਰਾਰ ਦਿਤੇ ਮੁਲਜ਼ਮਾਂ ਦੁਆਰਾ ਭਰਿਆ ਜਾਣ ਵਾਲਾ ਜ਼ੁਰਮਾਨਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ 1993 ‘ਚ ਚਾਰ ਪੁਲਿਸ ਮੁਲਾਜ਼ਮ ਸਮੇਤ 7 ਨੋਜਵਾਨਾਂ ਦਾ ਫ਼ਰਜ਼ੀ ਐਨਕਾਊਂਟਰ ਕੀਤਾ ਗਿਆ ਸੀ | ਇਨ੍ਹਾਂ ‘ਚ ਦੇਸਾਂ ਸਿੰਘ, ਸੁਖਦੇਵ ਸਿੰਘ, ਸਿੰਦਰ ਸਿੰਘ ਅਤੇ ਹਰਵਿੰਦਰ ਸਿੰਘ SPO ਸਮਤੇ ਸੱਤ ਨੌਜਵਾਨ ਸਨ |

Read More: ਮੋਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ 1993 ਦੇ ਪੁਲਿਸ ਮੁਲਾਜ਼ਮ ਅਗਵਾ ਮਾਮਲੇ ‘ਚ ਤਤਕਾਲੀ ਥਾਣੇਦਾਰ ਦੋਸ਼ੀ ਕਰਾਰ

 

Scroll to Top