ਮੋਹਾਲੀ, 27 ਜੁਲਾਈ 2023: ਮੋਹਾਲੀ ਸੀਆਈਏ ਪੁਲਿਸ (Mohali CIA Police) ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬਦਨਾਮ ਕਥਿਤ ਅਪਰਾਧੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਪਲਾਇਰ ਕੋਲੋਂ ਕਰੀਬ 25 ਹਥਿਆਰ, 14 ਜਿੰਦਾ ਰੋਂਦ ਅਤੇ ਦੋ 12 ਬੋਰ ਦੀਆਂ ਰਾਈਫ਼ਲ ਬਰਾਮਦ ਕੀਤੀਆਂ ਹਨ। ਇਸ ਮਾਮਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰਕੇ 4 ਵੱਡੇ ਬਦਮਾਸ਼ਾਂ ਨੂੰ ਨਾਮਜ਼ਦ ਕੀਤਾ ਹੈ।
ਇਸ ਮਾਮਲੇ ਸੰਬੰਧੀ ਅੱਜ ਐਸਐਸਪੀ ਸੰਦੀਪ ਗਰਗ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਪਲਾਇਰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਬਦਮਾਸ਼ਾਂ ਨੂੰ ਅਸਲ ਸਪਲਾਈ ਕਰਦੇ ਸਨ | ਇਸ ਅਸਲਾ ਸਪਲਾਈ ਮਡਿਊਲ ਦੇ ਮੁੱਖ ਸਰਗਨਾ ਵਿਕਰਾਂਤ ਪਨਵਰ ਉਰਫ਼ ਵਿੱਕੀ ਠਾਕੁਰ ਨੂੰ ਕਾਬੂ ਕੀਤਾ ਹੈ | ਪੁਲਿਸ ਮੁਤਾਬਕ ਮੁੱਢਲੀ ਪੁੱਛਗਿੱਛ ਵਿੱਚ ਪਾਇਆ ਗਿਆ ਕਿ ਚਾਰ ਗੈਂਗ ਨੂੰ ਇਹ ਅਸਲਾ ਸਪਲਾਈ ਕਰਦਾ ਸੀ | ਹਰਿਆਣਾ ਦਾ ਗੈਂਗਸਟਰ ਦੀਪਕ ਸਿੰਘ ਉਰਫ ਰਾਣਾ ਜੋ ਜੂਨ ਮਹੀਨੇ ਐਨ.ਆਈ.ਏ ਦੀ ਛਾਪੇਮਾਰੀ ਦੌਰਾਨ ਫ਼ਰਾਰ ਹੋ ਗਿਆ ਸੀ, ਉਸਨੂੰ ਮੋਹਾਲੀ ਪੁਲਿਸ ਨੇ ਕਾਬੂ ਕਰਕੇ ਬਦਮਾਸ਼ਾਂ ਦੀ ਪੂਰੀ ਯੋਜਨਾ ਨੂੰ ਨਾਕਾਮ ਕਰ ਦਿੱਤਾ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ |