Mohali Building Collapse: ਮਲਬੇ ‘ਚੋਂ ਦੋ ਜਣਿਆ ਦੀਆਂ ਮਿਲੀਆਂ ਲਾ.ਸ਼ਾਂ, ਬਚਾਅ ਕਾਰਜ ਜਾਰੀ

22 ਦਸੰਬਰ 2024: ਮੋਹਾਲੀ (mohali) ਦੇ ਸੋਹਾਣਾ (sohana) ਵਿੱਚ ਬੀਤੀ ਸ਼ਾਮ ਇੱਕ 3 ਮੰਜ਼ਿਲਾ ਇਮਾਰਤ(building collapsed) ਡਿੱਗ ਗਈ ਸੀ। ਇਸ ਦੌਰਾਨ ਕਈ ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਲਬੇ ‘ਚੋਂ ਦੋ (two people) ਲੋਕਾਂ ਦੀਆਂ ਲਾਸ਼ਾਂ(deadbody)  ਮਿਲੀਆਂ ਹਨ। ਅੱਜ ਅੰਬਾਲਾ(ambala)  ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਅਭਿਸ਼ੇਕ ਦੀ ਲਾਸ਼ ਮਲਬੇ ਹੇਠੋਂ ਕੱਢੀ ਗਈ। ਨੌਜਵਾਨ ਜਿੰਮ ‘ਚ ਟ੍ਰੇਨਿੰਗ ਲਈ ਆਇਆ ਸੀ ਅਤੇ ਇਹ ਹਾਦਸਾ ਵਾਪਰ ਗਿਆ।

ਕੱਲ੍ਹ ਹਿਮਾਚਲ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਦੀ ਲਾਸ਼ ਮਲਬੇ ਵਿੱਚੋਂ ਕੱਢੀ ਗਈ ਸੀ। ਉਹ ਇਸ ਇਮਾਰਤ ਵਿੱਚ ਪੀ.ਜੀ. ਵਿਚ ਰਹਿੰਦਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਨ.ਡੀ.ਆਰ.ਐਫ ਅਤੇ ਫੌਜ ਵੱਲੋਂ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਸ ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ ‘ਤੇ ਇਕ ਜਿੰਮ ਸੀ। ਪਹਿਲੀ ਮੰਜ਼ਿਲ ‘ਤੇ ਟਿਊਸ਼ਨ ਸੈਂਟਰ ਅਤੇ ਦੂਜੀ ਮੰਜ਼ਿਲ ‘ਤੇ ਪੀ.ਜੀ. ਸੀ. ਇਸ ਇਮਾਰਤ ਦੇ ਬੇਸਮੈਂਟ ਵਿੱਚ ਖੁਦਾਈ ਕੀਤੀ ਜਾ ਰਹੀ ਸੀ ਜਿਸ ਕਾਰਨ ਇਹ ਡਿੱਗ ਗਈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

read more: Mohali News: ਮੋਹਾਲੀ ਦੇ ਸੋਹਾਣਾ ‘ਚ ਬਹੁ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ

Scroll to Top