July 4, 2024 6:06 pm
license

ਮੋਹਾਲੀ ADC ਵੱਲੋਂ ਮੈਸਰਜ ਦਿ ਵੈਸਟ ਕਾਸਟ ਇੰਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਾਰਚ 2024: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਵੱਲੋਂ ਮੈਸਰਜ ਦ ਵੈਸਟ ਕਾਸਟ ਇੰਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਲਾਇਸੰਸ (license) ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮੈਸਰਜ ਦ ਵੈਸਟ ਕਾਸਟ ਇੰਮੀਗ੍ਰੇਸ਼ਨ ਕੰਸਲਟੈਂਸੀ ਫਰਮ ਐਸ.ਸੀ.ਓ. ਨੰਬਰ 31, ਨਿਊ ਸੰਨੀ ਇੰਨਕਲੇਵ, ਸੈਕਟਰ 125, ਬੈਕ ਸਾਈਡ ਗੋਪਾਲ ਸਵੀਟਸ ਮੋਹਾਲੀ ਦੇ ਮਾਲਕ ਬਲਵੰਤ ਸਿੰਘ ਪੁੱਤਰ ਮੂਗੀ ਰਾਮ ਵਾਸੀ ਮਕਾਨ ਨੰ: 33 ਪੁਲਿਸ ਕੰਪਲੈਕਸ, ਫੇਜ਼ 8 ਸੈਕਟਰ 62 ਮੋਹਾਲੀ, ਸ੍ਰੀਮਤੀ ਸੁਜਾਤਾ ਸੇਖੜੀ ਪਤਨੀ ਵਿਜੈ ਸੇਖੜੀ ਡਾਈਮੰਡ ਕਲੋਨੀ, ਨੇੜੇ ਸਿਵਲ ਹਸਪਤਾਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਅਤੇ ਮਿਸ ਗੀਤਾ ਗਹਰਵਾਲ (ਪਾਰਟਨਰ) ਪੁੱਤਰੀ ਵਿਰੇਂਦਰ ਸਿੰਘ ਗਹਰਵਾਲ ਵਾਸੀ ਗੁੰਨੀ ਨੰ:2 ਕਾਠਗੜੀਆ, ਹਲਦਵਾਨੀ, ਨੈਨੀਤਾਲ ਉਤਰਾਖੰਡ ਨੂੰ ਕੰਸਲਟੈਂਸੀ ਦੇ ਕੰਮਾਂ ਲਈ ਲਾਇਸੰਸ (license)  ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 16 ਸਤੰਬਰ 2023 ਨੂੰ ਖਤਮ ਹੋ ਚੁੱਕੀ ਹੈ।

ਫਰਮ ਦੇ ਪਾਰਟਨਰ ਬਲਵੰਤ ਸਿੰਘ ਪੁੱਤਰ ਮੋਗੀ ਰਾਮ ਵਾਸੀ ਮਕਾਨ ਨੰ:33, ਪੁਲਿਸ ਕੰਪਲੈਕਸ, ਫੇਜ-8, ਸੈਕਟਰ- 62, ਮੋਹਾਲੀ ਨੇ ਦਰਖਾਸਤ ਮਿਤੀ 23.01,2020 ਅਤੇ ਮਿਤੀ 12.02.2020 ਰਾਹੀਂ ਲਿਖਿਆ ਹੈ ਕਿ ਉਸਨੂੰ ਫਰਮ ਦੇ ਦੂਜੇ ਪਾਰਟਨਰਾਂ (ਗੀਤਾ ਗਹਰਵਾਲ ਪੁੱਤਰੀ ਵਿਰੇਂਦਰ ਸਿੰਘ ਗਹਰਵਾਲ ਅਤੇ ਸੁਜਾਤਾ ਸੇਖੜੀ ਪਤਨੀ ਵਿਜੈ ਸੇਖੜੀ) ਨੇ ਸੁਨੀਲ ਕੁਮਾਰ ਅਤੇ ਉਸਦੀ ਪਤਨੀ ਮੇਘਾ(ਜਸਨੂਰ) ਨਾਲ ਮਿਲਕੇ ਧੋਖਾ ਦਿੱਤਾ ਹੈ।

ਉਕਤ ਲਾਇਸੰਸ (license) ਅਪਲਾਈ ਕਰਨ ਤੋਂ ਬਾਅਦ ਉਹ ਆਪਣੀ ਬੇਟੀ ਕੋਲ ਆਸਟਰੇਲੀਆ ਵਿਖੇ ਚਲਾ ਗਿਆ ਸੀ, ਜਦੋਂ ਉਹ ਵਾਪਿਸ ਜਨਵਰੀ/2019 ਵਿੱਚ ਆਸਟਰੇਲੀਆ ਤੋਂ ਵਾਪਿਸ ਆਇਆ ਤਾਂ ਉਸਨੇ ਆਪਣੇ ਦੂਜੇ ਪਾਰਟਨਰਾਂ ਤੋਂ ਲਾਇਸੰਸ ਦਾ ਸਟੇਟਸ ਪਤਾ ਕੀਤਾ ਤਾਂ ਉਨ੍ਹਾਂ ਵੱਲੋਂ ਦਸਿਆ ਗਿਆ ਕਿ ਅਜੇ ਤੱਕ ਲਾਇਸੰਸ ਜਾਰੀ ਨਹੀ ਹੋਇਆ ਹੈ। ਉਸਨੇ ਲਿਖਿਆ ਹੈ ਕਿ ਉਕਤ ਫਰਮ ਦੀ ਪਾਰਟਨਰਸਿਪ ਡੀਡ ਭਰੋਸੇ ਕਰਕੇ ਹੀ ਕੀਤੀ ਗਈ ਸੀ, ਪਰੰਤੂ ਉਨ੍ਹਾਂ ਵੱਲੋਂ ਉਸਦਾ ਭਰੋਸਾ ਤੋੜਿਆ ਗਿਆ ਹੈ। ਉਸਨਾਲ ਧੋਖਾਧੜੀ ਕੀਤੀ ਗਈ ਹੈ। ਉਹ ਆਪਣਾ ਨਾਮ ਹਟਾਉਣ ਲਈ ਪਹਿਲਾਂ ਹੀ ਫਰਮ ਦੇ ਦੂਜੇ ਪਾਰਟਨਰਾਂ ਨੂੰ ਮਿਤੀ 19.03.2019 ਨੂੰ ਲੀਗਲ ਨੋਟਿਸ ਜਾਰੀ ਕੀਤਾ ਹੋਇਆ ਹੈ। ਇਸ ਲਈ ਉਸਨੇ ਬੇਨਤੀ ਕੀਤੀ ਹੈ ਕਿ ਉਸਦਾ ਨਾ ਉਕਤ ਫਰਮ ਲਈ ਹੋਈ ਪਾਰਨਟਰਸਿਪ ਡੀਡ ਵਿੱਚੋਂ ਬਤੌਰ ਪਾਰਟਨਰ ਕਢਿਆ ਜਾਵੇ।

ਇਸ ਦਫਤਰ ਦੇ ਪੱਤਰ ਮਿਤੀ 02.03.2020 ਰਾਹੀਂ ਫਰਮ ਦੇ ਦੂਜੇ ਪਾਰਟਨਰਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਆਪਣੀ ਸਥਿਤੀ ਸਪਸ਼ਟ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਫਰਮ ਦੀ ਇੱਕ ਪਾਰਟਨਰ ਸ੍ਰੀਮਤੀ ਸੁਜਾਤਾ ਸੇਖੜੀ ਪਤਨੀ ਸ੍ਰੀ ਵਿਜੈ ਸੇਖੜੀ ਵਾਸੀ ਡਾਇਮੰਡ ਕਲੋਨੀ, ਨੇੜੇ ਸਿਵਲ ਹਸਪਤਾਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੂੰ ਜਾਰੀ ਨੋਟਿਸ ਡਾਕ ਵਿਭਾਗ ਵੱਲੋਂ ਰਿਪੋਰਟ ਲੈਣ ਤੋਂ ਇੰਨਕਾਰੀ ਵਾਪਸ ਭੇਜਿਆ ਗਿਆ। ਇਸ ਤੋਂ ਇਲਾਵਾ ਫਰਮ ਦੀ ਦੂਜੀ ਪਾਰਟਨਰ ਸ੍ਰੀਮਤੀ ਗੀਤਾ ਗਹਰਵਾਲ ਪੁੱਤਰੀ ਵਿਰੇਂਦਰ ਸਿੰਘ ਗਹਰਵਾਲ ਇਸ ਦਫਤਰ ਵਿਖੇ ਹਾਜਰ ਪੇਸ਼ ਨਹੀ ਹੋਈ ਹੈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।

ਲਾਇਸੰਸ (license) ਦੀ ਮਿਆਦ ਮਿਤੀ 16-09-2023 ਨੂੰ ਖਤਮ ਹੋ ਚੁੱਕੀ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ- 2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5(2) ਮੁਤਾਬਿਕ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ। ਪਰੰਤੂ ਲਾਇਸੰਸੀ ਵੱਲੋਂ ਲਾਇਸੰਸ ਨਵੀਨ ਕਰਵਾਉਣ ਲਈ ਅਪਲਾਈ ਨਹੀਂ ਕੀਤਾ।

ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਲਾਇਸੰਸ  (license) ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਮੈਂ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਜਾ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪਾਰਟਨਰਸ਼ਿਪ ਫਰਮ ਮੈਸਰਜ ਦ ਵੈਸਟ ਕਾਸਟ ਇੰਮੀਗ੍ਰੇਸ਼ਨ ਕੰਸਲਟੈਂਸੀ ਫਰਮ ਰਜਿਸਟਰਡ ਦਫਤਰ: ਐਸ.ਸੀ.ਓ. ਨੰਬਰ 31, ਨਿਊ ਸੰਨੀ ਇੰਨਕਲੇਵ, ਸੈਕਟਰ 125, ਤਹਿਸੀਲ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਾਰੀ ਲਾਇਸੰਸ ਨੰਬਰ 205/ਆਈ.ਸੀ. ਮਿਤੀ 17-09-2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।