ਚੰਡੀਗੜ੍ਹ ,3 ਅਗਸਤ 2021: ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ’ਤੇ ਪਿੰਡ ਡਾਲਾ ’ਚ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ ‘ਚੋ ਨਕਦੀ ਰਕਮ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ |ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸਵੇਰੇ 4ਕੁ ਵਜੇ ਕਾਰ ਸਵਾਰ ਲੁਟੇਰਿਆਂ ਨੇ ਗੈਸ ਕਟਰ ਨਾਲ ਏ.ਟੀ.ਐੱਮ.ਨੂੰ ਕੱਟ ਕੇ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਲੁੱਟ ਦੀ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ ਹੈ ।
ਇਸ ਦੇ ਬਾਅਦ ਸਾਰੇ ਵੱਡੇ ਅਧਿਕਾਰੀ ਜਾਂਚ ’ਚ ਜੁੱਟ ਚੁੱਕੇ ਹਨ । ਏ.ਟੀ.ਐੱਮ. ’ਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਸੀ ,ਜਿਸਦਾ ਫਾਇਦਾ ਚੁੱਕ ਕੇ ਲੁਟੇਰਿਆਂ ਨੇ ਸੋਮਵਾਰ ਸਵੇਰੇ 4.00 ਵਜੇ ਏ.ਟੀ.ਐੱਮ. ਦਾ ਸ਼ਟਰ ਤੋੜ ਕੇ ਏ.ਟੀ.ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉੱਥੋਂ 2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।