ਮੋਗਾ: ਐਕਟਿਵਾ ਤੇ ਨਕਦੀ ਲੈ ਫ਼ਰਾਰ ਚੋਰ, CCTV ‘ਚ ਕੈਦ ਸਾਰੀ ਘਟਨਾ

16 ਸਤੰਬਰ 2024: ਮੋਗਾ ਦੇ ਲਾਲ ਸਿੰਘ ਰੋਡ ਉੱਪਰ ਦਿਨ ਦਿਹਾੜੇ ਇੱਕ ਦੁਕਾਨ ਦੇ ਬਾਹਰ ਖੜੀ ਐਕਟਿਵਾ ਵਿਚ ਰੱਖੇ 6 ਲੱਖ ਰੁਪਏ ਦੀ ਨਕਦੀ ਅਤੇ ਅਤੇ ਐਕਟਿਵਾ ਲੈ ਕੇ ਚੋਰ ਰਫੂ ਚੱਕਰ ਹੋ ਗਏ ।ਸਾਰੀ ਘਟਨਾ ਮੌਕੇ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਮੌਕੇ ‘ਤੇ ਪੁਲਿਸ ਨੂੰ ਸੂਚਨਾ ਦੇਣ ਤੇ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਐਕਟਿਵਾ ਦੇ ਮਾਲਕ ਰਾਜਨ ਗੋਇਲ ਨੇ ਦੱਸਿਆ ਕਿ ਮੋਗਾ ਦੇ ਲਾਲ ਸਿੰਘ ਰੋਡ ‘ਤੇ ਉਸਦਾ ਇੱਕ ਚਿਪਸ ਅਤੇ ਕੁਰਕੁਰੇ ਦਾ ਗੋਦਾਮ ਬਣਿਆ ਹੋਇਆ ਹੈ, ਅਤੇ ਜਦ ਉਹ 12 ਤਰੀਕ ਨੂੰ ਸਵੇਰੇ 11 ਵਜੇ ਦੇ ਕਰੀਬ ਬੈਂਕ ਜਾਣ ਲਈ 6 ਲੱਖ ਰੁਪਏ ਐਕਟਿਵਾ ਵਿੱਚ ਰੱਖ ਕੇ ਕਿਸੇ ਕੰਮ ਲਈ ਗੋਦਾਮ ਦੇ ਅੰਦਰ ਗਿਆ ਤਾਂ ਬਾਹਰੋਂ ਉਸਦੀ ਐਕਟਿਵਾ ਚੋਰ ਚੱਕ ਕੇ ਲੈ ਗਏ, ਜਦੋਂ ਉਸਨੇ ਬਾਹਰ ਆਕੇ ਦੇਖਿਆ ਤਾ ਉਸ ਦੀ ਐਕਟਿਵਾ ਬਾਹਰ ਨਹੀਂ ਸੀ, ਓਥੇ ਹੀ ਲੱਗੇ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਪੈਦਲ ਆਇਆ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ 112 ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

                                                     

                                                                      (ਰਿਪੋਰਟਰ ਸੰਜੀਵ ਕੁਮਾਰ ਅਰੋੜਾ) 

 

 

 

Scroll to Top