30 ਅਕਤੂਬਰ 2024: ਮੋਗਾ ਪੁਲਿਸ (Moga Police) ਦੇ ਵਲੋਂ ਸਸਪੈਂਡਿਡ ਲੇਡੀ SHO ਅਰਸ਼ਪ੍ਰੀਤ ਕੌਰ ਦੀ ਭਾਲ ਕੀਤੀ ਜਾ ਰਹੀ ਹੈ| ਪੁਲਿਸ ਨੇ ਅਰਸ਼ਪ੍ਰੀਤ ਦੇ ਘਰ ਛਾਪਾ ਮਾਰਿਆ, ਅਰਸ਼ਪ੍ਰੀਤ ਕੌਰ ਦੇ ਘਰ ਪੁਲਿਸ ਸਰਚ ਵਰੰਟ ਲੈ ਕੇ ਪਹੁੰਚੀ ਜਿਥੇ 3 ਘੰਟੇ ਛਾਪੇਮਾਰੀ (RAID) ਚੱਲੀ, ਪਰ SHO ਲੇਡੀ ਨਹੀਂ ਮਿਲੀ, ਉਥੇ ਹੀ ਦੱਸ ਦੇਈਏ ਕਿ SHO ਤੇ ਇਲਜਾਮ ਲੱਗੇ ਹਨ ਕਿ ਓਹਨਾ ਨੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਸੀ, ਹਾਲਾ ਕਿ ਲੇਡੀ SHO ਦੇ ਵਲੋਂ ਇਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਕਿ ਤੇ ਉਸ ‘ਚ ਇਸ ਨੇ DSP ਤੇ ਤਮਾਮ ਇਲਜ਼ਾਮ ਲਗਾਏ ਸਨ| ਪਰ ਹੁਣ ਇਸ ਮਾਮਲੇ ‘ਚ ਪੁਲਿਸ ਦੇ ਵਲੋਂ ਵੱਖ- ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤੇ ਇਸ ਲੇਡੀ SHO ਸਣੇ ਕਈ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ|
ਜਨਵਰੀ 18, 2025 8:23 ਪੂਃ ਦੁਃ