ਮੋਗਾ, 17 ਦਸੰਬਰ 2024: ਜਾਰਜੀਆ (Georgia) ‘ਚ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਹੈ, ਇਸ ਹਾਦਸੇ ‘ਚ 11 ਭਾਰਤੀਆਂ ਸਮੇਤ 12 ਜਣਿਆਂ ਦੀ ਮੌਤ ਹੋ ਗਈ | ਇਨ੍ਹਾਂ ਮ੍ਰਿਤਕਾਂ ‘ਚ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦਾ ਰਹਿਣ ਵਾਲਾ ਹੈ | ਮ੍ਰਿਤਕ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਉਮਰ ਕਰੀਬ 24 ਸਾਲ) ਚਾਰ ਮਹੀਨੇ ਪਹਿਲਾਂ ਜਾਰਜੀਆ ਗਿਆ ਸੀ |
ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਰੈਸਟੋਰੈਂਟ ਦੇ ਕਰਮਚਾਰੀ ਕਮਰੇ ‘ਚ ਸੁੱਤੇ ਹੋਏ ਸਨ, ਲਾਈਟ ਨਾ ਹੋਣ ਕਾਰਨ ਜਨਰੇਟਰ ਚਾਲੂ ਸੀ। ਇਸ ਦੌਰਾਨ ਗਗਨਦੀਪ ਦੀ ਜਨਰੇਟਰ ਦੇ ਧੂੰਏਂ ਕਾਰਨ ਜਾਨ ਚਲੀ ਗਈ | ਪਰਿਵਾਰ ਨੇ ਗਗਨਦੀਪ ਸਿੰਘ ਨੂੰ 4 ਤੋਂ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗਗਨਦੀਪ ਸਿੰਘ ਦੇ ਦਾਦਾ ਬਸੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਚਾਰ ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਬੀਤੇ ਕੱਲ੍ਹ ਸਾਨੂੰ ਸੂਚਨਾ ਮਿਲੀ ਕਿ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ | ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ, ਪਰਿਵਾਰ ਨੇ ਸਰਕਾਰ ਕੋਲ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ‘ਚ ਮੱਦਦ ਕੀਤੀ ਜਾਵੇ, ਤਾਂ ਜੋ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖ ਸਕਣ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸਿਮਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਹੀ ਰਹਿਣ ਵਾਲੇ ਗਗਨਦੀਪ ਸਿੰਘ ਦੀ ਜਾਰਜੀਆ ‘ਚ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ ਅਤੇ ਗਗਨਦੀਪ ਸਿੰਘ ਇੱਕ ਗਰੀਬ ਪਰਿਵਾਰ ਦਾ ਲੜਕਾ ਹੈ ਅਤੇ ਆਪਣਾ ਗੁਜ਼ਾਰਾ ਚਲਾਉਣਾ ਸੀ ਉਹ ਚਾਰ ਮਹੀਨੇ ਪਹਿਲਾਂ ਹੀ ਜਾਰਜੀਆ ਗਿਆ ਸੀ, ਜਿੱਥੇ ਉਹ ਕੰਮ ਕਰਦਾ ਸੀ |
Read More: OpenAI ਦੀ ਪੋਲ ਖੋਲ੍ਹਣ ਵਾਲੇ ਸੁਚਿਰ ਬਾਲਾਜੀ ਦੀ ਅਪਾਰਟਮੈਂਟ ‘ਚ ਮਿਲੀ ਲਾ.ਸ਼