Moga News: ਵਿਦਿਆਰਥਣਾਂ ਨਾਲ ਛੇ.ੜ.ਛਾ.ੜ ਕਰਨ ਦੇ ਮਾਮਲੇ ‘ਚ ਪੁਲਿਸ ਨੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਕੀਤਾ ਕਾਬੂ

16 ਜਨਵਰੀ 2205: ਮੋਗਾ (moga) ਵਿੱਚ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਵਿਦਿਆਰਥਣਾਂ ਨਾਲ ਛੇੜਛਾੜ (molesting) ਕਰਦਾ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤ ਤੋਂ ਬਾਅਦ ਵੀ ਅਧਿਆਪਕ ਨੇ ਵਿਦਿਆਰਥਣਾਂ (students) ਨੂੰ ਧਮਕੀਆਂ ਦਿੱਤੀਆਂ।

ਇਹੀ ਜਾਣਕਾਰੀ ਦਿੰਦੇ ਹੋਏ ਦੋਸ਼ੀ ਸੋਨੂੰ (sonu singh) ਸਿੰਘ ਨੇ ਕਿਹਾ ਕਿ ਇਹ ਇੱਕ ਪੁਰਾਣਾ ਮਾਮਲਾ ਹੈ ਅਤੇ ਇਸਦੀ ਅਜੇ ਤੱਕ ਜਾਂਚ ਨਹੀਂ ਕੀਤੀ ਗਈ ਹੈ। ਪੁਲਿਸ ਨੇ ਅਧਿਆਪਕ ਨੂੰ ਕਾਬੂ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਲਜਿੰਦਰਪਾਲ (guljinderpal singh) ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਸਕੂਲ ਦਾ ਅਧਿਆਪਕ ਸੋਨੂੰ ਸਿੰਘ ਵਿਦਿਆਰਥਣਾਂ ਨਾਲ ਛੇੜਛਾੜ ਕਰਦਾ ਸੀ, ਜਿਸ ਸਬੰਧੀ ਲੜਕੀਆਂ ਦੇ ਮਾਪਿਆਂ ਨੇ ਸਕੂਲ ਦੀਆਂ ਮਹਿਲਾ ਅਧਿਆਪਕਾਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਸੋਨੂੰ ਸਿੰਘ ਕੁੜੀਆਂ ਨੂੰ ਧਮਕੀਆਂ ਦੇਣ ਲੱਗ ਪਿਆ, ਜਿਸ ਕਾਰਨ ਪਰਿਵਾਰ ਨੇ ਐਸਐਸਪੀ ( SSP Moga) ਮੋਗਾ ਨੂੰ ਸ਼ਿਕਾਇਤ ਕੀਤੀ, ਅਧਿਆਪਕ ਸੋਨੂੰ ਵਿਰੁੱਧ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

read more:  ਸਪੋਰਟਸ ਟੀਚਰ ਵਿਦਿਆਰਥਣਾਂ ਨੂੰ ਦਿਖਾਉਂਦਾ ਸੀ ਅਸ਼ਲੀਲ ਵੀਡੀਓ, ਅਧਿਆਪਕ ਨੂੰ ਲਿਆ ਹਿਰਾਸਤ

Scroll to Top