13 ਮਈ 2025: ਮੋਗਾ ਵਿੱਚ ਡਿਊਟੀ (moga duty) ਦੌਰਾਨ ਇੱਕ ਫਾਇਰ ਬ੍ਰਿਗੇਡ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗਗਨਦੀਪ ਸਿੰਘ (28) ਵਜੋਂ ਹੋਈ ਹੈ। ਦੱਸ ਦੇਈਏ ਕਿ 23 ਅਪ੍ਰੈਲ ਦੀ ਸ਼ਾਮ ਨੂੰ, ਗਗਨਦੀਪ, ਜੋ ਮਹਿਮੇਵਾਲਾ ਪਿੰਡ ਦੇ ਇੱਕ ਕਣਕ ਦੇ ਖੇਤ ਵਿੱਚ ਅੱਗ ਬੁਝਾਉਣ ਗਿਆ ਸੀ, ਅੱਗ ਦੀ ਲਪੇਟ ਵਿੱਚ ਆ ਗਿਆ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਗੰਭੀਰ ਰੂਪ ਵਿੱਚ ਸੜ ਚੁੱਕੇ ਗਗਨਦੀਪ (gagandeep singh) ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਉਸਨੂੰ ਡੀਐਮਸੀ ਹਸਪਤਾਲ, ਲੁਧਿਆਣਾ ਰੈਫਰ ਕੀਤਾ ਗਿਆ, ਜਿੱਥੇ ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਉਥੇ ਹੀ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ (baljit singh ) ਚੰਨੀ ਨੇ ਦੱਸਿਆ ਕਿ ਗਗਨਦੀਪ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿੱਚ ਕੰਮ ਕਰਦਾ ਸੀ। ਉਸਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਗਗਨਦੀਪ ਦੀ ਲਾਸ਼ ਨੂੰ ਮੋਗਾ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Read More: ਪਲਾਈਵੁੱਡ ਮਾਰਕੀਟ ‘ਚ ਭਿਆਨਕ ਅੱ.ਗ