Moga News: ਚਾਰ ਸਾਲ ਬਾਅਦ ਪਰਿਵਾਰ ‘ਚ ਆਇਆ ਬੱਚਾ, ਨਾ ਸਾਨੂੰ ਪੁੱਤਰ ਦੀ ਲੋੜ ਮੇਰੀ ਧੀ ਹੀ ਮੇਰਾ ਪੁੱਤਰ

23 ਜਨਵਰੀ 2025: ਜਿਥੇ ਪਹਿਲਾ ਧੀ ਨੂੰ ਸਮਾਜ ਦੇ ਵਿਚ ਪੈਦਾ ਹੋਣ ਤੋਂ ਰੋਕਿਆ ਜਾਂਦਾ ਸੀ ਉਥੇ ਹੀ ਸਾਡੇ ਸਮਾਜ ਦੇ ਵਿੱਚ ਹੁਣ ਬਹੁਤ ਬਦਲਾਅ ਆ ਗਿਆ ਹੈ, ਜਿਥੇ ਹੁਣ ਧੀਆਂ ਦੀ ਲੋਹੜੀ(;lohri)  ਤੱਕ ਮਨਾਈ ਜਾਂਦੀ ਹੈ, ਤੇ ਧੀ ਜਦ ਜਨਮ ਲੈਂਦੀ ਹੈ ਤਾ ਬਹੁਤ ਹੀ ਧੂਮਧਾਮ ਨਾਲ ਉਸਦਾ ਸਵਾਗਤ (welcome)ਕੀਤਾ ਜਾਂਦਾ ਹੈ, ਹੁਣ ਦੇ ਸਮੇਂ ਦੇ ਵਿਚ ਧੀਆਂ ਪੁੱਤਰਾਂ ਤੋਂ ਘਟ ਨਹੀਂ ਬਲਕਿ ਹਰ ਪਾਸੇ ਤੋਂ ਅੱਗੇ ਚੱਲ ਰਿਹਾ ਹਨ| ਅਜਿਹਾ ਹੀ ਇਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਪਰਿਵਾਰ ਦੇ ਵਿੱਚ ਧੀ ਨੇ ਜਨਮ ਲਿਆ ਹੈ, ਤੇ ਘਰ ਵਾਲਿਆਂ ਤੋਂ ਇਸਦੀ ਖੁਸ਼ੀ ਨਹੀਂ ਸੰਭਾਲੀ ਜਾ ਰਹੀ|

ਦੱਸ ਦੇਈਏ ਕਿ ਧੀ ਜੰਮਣ ਤੇ ਮਾਪਿਆਂ ਨੇ ਖੁਸ਼ੀ ਮਨਾਈ, ਸਿਵਲ ਹਸਪਤਾਲ (civil hospital moga) ਮੋਗਾ ਤੋਂ ਕਾਰ ਨੂੰ ਦੁਲਹਨ ਵਾਂਗ ਸਜਾ ਕੇ ਘਰ ਲੈ ਕੇ ਗਏ ਨਵਜੰਮੀ ਬੱਚੀ ਦਾ ਸਵਾਗਤ ਕੀਤਾ ਗਿਆ । ਉਥੇ ਹੀ ਨਵਜੰਮੀ ਬੱਚੀ ਗੁਰਨਦਿਰ ਕੌਰ ਦੇ ਪਿਤਾ ਨੇ ਭਾਵਕ ਹੋ ਕੇ ਦੱਸਿਆ ਕਿ ਚਾਰ ਸਾਲ ਬਾਅਦ ਪਰਿਵਾਰ ਵਿੱਚ ਬੱਚਾ ਆਇਆ, ਨਾ ਸਾਨੂੰ ਪੁੱਤਰ ਦੀ ਲੋੜ ਮੇਰੀ ਧੀ ਹੀ ਮੇਰਾ ਪੁੱਤਰ।

ਘਰ ਪਹੁੰਚਦਿਆਂ ਹੀ ਬਜ਼ੁਰਗਾਂ ਨੇ ਨੰਨੀ ਪਰੀ ਦਾ ਤੇਲ ਚੋਂ ਕੇ ਸਵਾਗਤ ਕੀਤਾ , ਪਰਿਵਾਰ ਨੇ ਖੁਸ਼ੀ ‘ਚ ਜੋਰਾ-ਸ਼ੋਰਾਂ ਨਾਲ ਪਟਾਕੇ ਚਲਾਏ। ਅਸੀਂ ਤਾਂ ਧੀ ਨੂੰ ਹੀ ਤਰਸੇ ਪਏ ਸੀ ਸਾਡੀ ਮਾਂ ਤੋਂ ਬਾਅਦ ਸਾਡੇ ਘਰ ਪਹਿਲੀ ਵਾਰ ਸਾਡੀ ਧੀ ਰਾਣੀ ਗੁਰਨਦਿਰ ਕੌਰ ਨੇ ਜਨਮ ਲਿਆ, ਸਾਡੀ ਖੁਸ਼ੀ ਦਾ ਨਹੀਂ ਕੋਈ ਟਿਕਾਣਾ, ਬੱਚੀ ਦੇ ਤਾਏ ਨੇ ਕਿਹਾ ਇਹ ਮੇਰੀ ਧੀ ਮੈਨੂੰ ਵੱਡੇ ਪਾਪਾ ਕਹਿਕੇ ਬੁਲਾਵੇਗੀ ਭਾਵਕ ਹੋ ਕੇ ਬੱਚੀ ਨੂੰ ਕੀਤਾ ਪਿਆਰ।

Read More: ਵਿਦਿਆਰਥਣਾਂ ਨਾਲ ਛੇ.ੜ.ਛਾ.ੜ ਕਰਨ ਦੇ ਮਾਮਲੇ ‘ਚ ਪੁਲਿਸ ਨੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਕੀਤਾ ਕਾਬੂ

Scroll to Top