Moga Accident News : ਮੋਗਾ ‘ਚ ਮੋਟਰਸਾਈਕਲ ਤੇ ਕੈਂਟਰ ਦੀ ਟੱਕਰ, ਇਕ ਦੀ ਮੌ.ਤ

4 ਜਨਵਰੀ 2025: ਅੱਜ ਸਵੇਰੇ-ਸਵੇਰੇ ਧੁੰਦ (fog) ਕਾਰਨ ਬਹੁਤ ਹੀ ਵੱਡੇ ਵੱਡੇ ਹਾਦਸੇ ਵਾਪਰੇ ਹਨ, ਉਥੇ ਹੀ ਮੋਗਾ (moga)ਦੇ ਬੁੱਘੀਪੁਰਾ (Bughipura Chowk) ਚੌਕ ਨੇੜੇ ਧੁੰਦ ਕਾਰਨ ਮੋਟਰਸਾਈਕਲ (motorcycle) ਅਤੇ ਕੈਂਟਰ ਦੀ ਭਿਆਨਕ ਟੱਕਰ ਹੋ ਗਈ।

ਦੱਸ ਦੇਈਏ ਕਿ ਟੱਕਰ ਐਨੀ ਜਿਆਦਾ ਭਿਆਨਕ ਸੀ ਕਿ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇੱਕ ਵਿਅਕਤੀ ਜ਼ਖ਼ਮੀ ਹੈ, ਜਿਸ ਨੂੰ ਮੋਗਾ ਦੇ ਸਿਵਲ (civil hospital) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਮਿਲੀ ਹੈ ਕਿ ਬਾਈਕ ਸਵਾਰ ਦੋਵੇਂ ਵਿਅਕਤੀ ਜਗਰਾਉਂ ਦੇ ਰਹਿਣ ਵਾਲੇ ਹਨ। ਸ਼ਨੀਵਾਰ ਸਵੇਰੇ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ‘ਤੇ ਉਹ ਮੱਥਾ ਟੇਕਣ ਲਈ ਜਗਰਾਉਂ ਤੋਂ ਮੋਟਰਸਾਈਕਲ ‘ਤੇ ਮੋਗਾ ਦੇ ਪਿੰਡ ਲੋਹਾਰਾ ਆਏ ਸਨ। ਬੁੱਘੀਪੁਰਾ ਨੇੜੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਥੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਣ ਨੌਨੀ ਵਜੋਂ ਹੋਈ ਹੈ।

read more: ਦੋ ਵਾਰ ਕਿਸਾਨਾਂ ਦੀ ਬੱਸ ਨਾਲ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਕਿਸਾਨ ਜ਼.ਖ਼.ਮੀ

Scroll to Top