Lalu Prasad Yadav

Modi government: ਲਾਲੂ ਪ੍ਰਸਾਦ ਯਾਦਵ ਦਾ ਦਾਅਵਾ, ਇਸ ਸਾਲ ਅਗਸਤ ਤੱਕ ਹੀ ਚੱਲੇਗੀ ਮੋਦੀ ਸਰਕਾਰ

ਚੰਡੀਗੜ੍ਹ, 5 ਜੁਲਾਈ 2024: ਅੱਜ ਰਾਸ਼ਟਰੀ ਜਨਤਾ ਦਲ ਦਾ 28ਵਾਂ ਸਥਾਪਨਾ ਦਿਹਾੜੇ ਮੌਕੇ ਪਾਰਟੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ (Lalu Prasad Yadav) ਨੇ ਦਾਅਵਾ ਕੀਤਾ ਹੈ ਕਿ ਕੇਂਦਰ ‘ਚ ਮੋਦੀ ਸਰਕਾਰ ਇਸ ਸਾਲ ਅਗਸਤ ਤੱਕ ਹੀ ਚੱਲੇਗੀ | ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਹੁਤ ਕਮਜ਼ੋਰ ਹੈ। ਇਹ ਸਰਕਾਰ ਇਸ ਸਾਲ ਅਗਸਤ ਤੱਕ ਹੀ ਚੱਲੇਗੀ।

ਲਾਲੂ ਪ੍ਰਸਾਦ ਯਾਦਵ (Lalu Prasad Yadav) ਨੇ ਸਾਰੇ ਪਾਰਟੀ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ ਹੈ | ਉਨਾਂਹ ਕਿਹਾ ਕਿ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ। ਦਿੱਲੀ ‘ਚ ਮੋਦੀ ਸਰਕਾਰ ਬਹੁਤ ਕਮਜ਼ੋਰ ਹੈ ਅਤੇ ਅਗਸਤ ਤੱਕ ਡਿੱਗ ਸਕਦੀ ਹੈ। 28ਵਾਂ ਸਥਾਪਨਾ ਦਿਹਾੜੇ ਮੌਕੇ ਉਨਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਪਿਛਲੇ 27 ਸਾਲਾਂ ‘ਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਉਤਰਾਅ-ਚੜ੍ਹਾਅ ਕਾਰਨ ਰਾਸ਼ਟਰੀ ਜਨਤਾ ਦਲ ਮਜ਼ਬੂਤ ​​ਹੋਇਆ ਹੈ। ਤੇਜਸਵੀ ਦੀ ਅਗਵਾਈ ‘ਚ ਅਗਲੀ ਲੜਾਈ ਲੜੇਗੀ।

Scroll to Top