Jammu and Kashmir

Mock Drills: ਨਵੀਂ ਦਿੱਲੀ ਦੇ ਵੱਖ-ਵੱਖ ਖੇਤਰਾਂ ‘ਚ ਮੌਕ ਡ੍ਰਿਲ, ਲੋਕਾਂ ਨੂੰ ਕੀਤਾ ਜਾਗਰੂਕ

ਦਿੱਲੀ, 07 ਮਈ 2025: Mock Drills: ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੇ ਵੱਖ-ਵੱਖ ਖੇਤਰਾਂ ‘ਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਪੱਛਮੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਡਾ: ਕਿਨੀ ਸਿੰਘ ਨੇ ਕਿਹਾ ਕਿ ਡੀਐਲਐਫ ਕੈਪੀਟਲ ਗ੍ਰੀਨਜ਼ ਵਿਖੇ ਇੱਕ ਮੌਕ ਡ੍ਰਿਲ ਕੀਤੀ ਗਈ ਹੈ, ਜਿਸ ‘ਚ ਸਥਾਨਕ ਨਿਵਾਸੀਆਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਕਿਵੇਂ ਨਜਿੱਠਣਾ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਡਾ. ਕਿਨੀ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਦੱਸਿਆ ਸੀ ਕਿ ਸੰਕਟ ਦੇ ਸਮੇਂ ਕੀ ਕਰਨਾ ਹੈ, ਕਿੱਥੇ ਪਨਾਹ ਲੈਣੀ ਹੈ ਅਤੇ ਅਫਵਾਹਾਂ ਤੋਂ ਕਿਵੇਂ ਬਚਣਾ ਹੈ। ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਅਤੇ ਆਸਰਾ ਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਅਭਿਆਸ ਦਾ ਉਦੇਸ਼ ਲੋਕਾਂ ਨੂੰ ਸੁਚੇਤ ਅਤੇ ਤਿਆਰ ਰਹਿਣਾ ਸਿਖਾਉਣਾ ਹੈ, ਤਾਂ ਜੋ ਕਿਸੇ ਵੀ ਆਫ਼ਤ ਦੀ ਸਥਿਤੀ ‘ਚ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਐਨਡੀਐਮਸੀ ਦਫ਼ਤਰ ਵਿਖੇ ਇੱਕ ਵਿਆਪਕ ਮੌਕ ਡ੍ਰਿਲ ਕੀਤੀ । ਦੇਹਰਾਦੂਨ ਦੇ ਇੰਸਪੈਕਟਰ ਚੰਦਰਭਾਨ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਹਰ ਜਗ੍ਹਾ ਮੌਕ ਡ੍ਰਿਲ ਕੀਤੇ ਜਾ ਰਹੇ ਹਨ। ਇਸ ਸਬੰਧ ‘ਚ ਇੱਕ ਜਗ੍ਹਾ ‘ਤੇ ਸਾਇਰਨ ਵਜਾ ਕੇ ਅਭਿਆਸ ਕੀਤਾ ਗਿਆ ਅਤੇ ਸਿਵਲ ਡਿਫੈਂਸ ਟੀਮ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੌਕ ਡਰਿੱਲ (Mock Drills) ਦਾ ਉਦੇਸ਼ ਇਹ ਸਿਖਾਉਣਾ ਹੈ ਕਿ ਹਵਾਈ ਹਮਲੇ ਜਾਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੌਰਾਨ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਇਸ ਨਾਲ, ਜੇਕਰ ਭਵਿੱਖ ‘ਚ ਕੋਈ ਐਮਰਜੈਂਸੀ ਪੈਦਾ ਹੁੰਦੀ ਹੈ, ਤਾਂ ਸਮੇਂ ਸਿਰ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। ਇਸ ਦੌਰਾਨ ਲੋਕਾਂ ਨੂੰ ਦੱਸਿਆ ਕਿ ਅਜਿਹੀਆਂ ਸਥਿਤੀਆਂ ‘ਚ ਘਬਰਾਉਣ ਦੀ ਬਜਾਏ ਸੁਚੇਤ ਰਹਿਣਾ, ਅਫਵਾਹਾਂ ਤੋਂ ਬਚਣਾ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਕਿੰਨਾ ਜ਼ਰੂਰੀ ਹੈ।

Read More: What is Operation Sindoor: ਆਪ੍ਰੇਸ਼ਨ ਸਿੰਦੂਰ ਨਾਮ ਕਿਉਂ ਰੱਖਿਆ ? ਕਿਸਨੇ ਦਿੱਤਾ ਸੁਝਾਅ

Scroll to Top