Jammu and Kashmir

ਪੰਜਾਬ ‘ਚ ਮੁੜ ਹੋਵੇਗੀ MOCK DRILL, ਹੋਵੇਗਾ ਬਲੈਕਆਊਟ?

28 ਮਈ 2025: ਪੰਜਾਬ (PUNJAB) ਤੋਂ ਵੱਡੀ ਖ਼ਬਰ ਆ ਰਹੀ ਹੈ। ਸੂਤਰਾਂ ਅਨੁਸਾਰ, 29 ਤਰੀਕ ਨੂੰ ਯਾਨੀ ਕੱਲ੍ਹ ਸ਼ਾਮ ਨੂੰ ਪੰਜਾਬ, (punjab) ਰਾਜਸਥਾਨ, ਜੰਮੂ ਅਤੇ ਕਸ਼ਮੀਰ, ਗੁਜਰਾਤ ਵਿੱਚ ਦੁਬਾਰਾ ਮੌਕ ਡਰਿੱਲ (mock drill) ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ (pakistan) ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਸਿਵਲ ਸੇਫਟੀ (civil safety) ਵੱਲੋਂ ਕੱਲ੍ਹ ਦੁਬਾਰਾ ਇੱਕ ਮੌਕ ਡ੍ਰਿਲ (mock drill) ਕੀਤੀ ਜਾਵੇਗੀ ਅਤੇ ਅਲਾਰਮ ਸਾਇਰਨ ਵਜਾਏ ਜਾਣਗੇ। ਇਸ ਸਮੇਂ ਦੌਰਾਨ, ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤ-ਪਾਕਿ ਜੰਗ ਦੀ ਸਥਿਤੀ ਕਾਰਨ 3-4 ਦਿਨਾਂ ਲਈ ਬਲੈਕਆਊਟ ਰਿਹਾ। ਇਸ ਸਮੇਂ ਦੌਰਾਨ, ਭਾਰਤ ਸਰਕਾਰ ਨੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਲਈ ਮੌਕ ਡ੍ਰਿਲ ਕਰਨ ਦਾ ਐਲਾਨ ਕੀਤਾ ਸੀ। ਪਰ ਹੁਣ ਇੱਕ ਵਾਰ ਫਿਰ ਮੌਕ ਡਰਿੱਲ ਦਾ ਮੁੱਦਾ ਸਾਹਮਣੇ ਆਇਆ ਹੈ, ਜਿਸ ਨਾਲ ਹਲਚਲ ਮਚ ਗਈ ਹੈ।

Read More: ਬਲੈਕਆਊਟ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਸਖ਼ਤ ਕਾਰਵਾਈ: DC ਸਾਕਸ਼ੀ ਸਾਹਨੀ

Scroll to Top