tunnel

ਸੁਰੰਗ ‘ਚੋ ਮਜ਼ਦੂਰਾਂ ਨੂੰ ਕੱਢਣ ਲਈ NDRF ਵੱਲੋਂ ਮੌਕ ਡਰਿੱਲ, ਮੁੜ ਸ਼ੁਰੂ ਹੋਈ ਡਰਿਲਿੰਗ

ਚੰਡੀਗੜ੍ਹ, 24 ਨਵੰਬਰ 2023: ਉੱਤਰਾਖੰਡ ਦੀ ਉੱਤਰਕਾਸ਼ੀ ਸੁਰੰਗ (tunnel) ‘ਚ ਫਸੇ 41 ਮਜ਼ਦੂਰਾਂ ਦੀ ਰਿਹਾਈ ਦਾ ਪੂਰਾ ਦੇਸ਼ ਇੰਤਜ਼ਾਰ ਕਰ ਰਿਹਾ ਹੈ, ਬਚਾਅ ਕਾਜ ਲਗਾਤਾਰ ਜਾਰੀ ਹੈ । ਕਦੇ ਸਰੀਏ ਅਤੇ ਕਦੇ ਪੱਥਰ ਉਨ੍ਹਾਂ ਤੱਕ ਪਹੁੰਚਣ ਵਿੱਚ ਅੜਿੱਕਾ ਬਣ ਰਹੇ ਹਨ। ਇਸ ਦੌਰਾਨ ਐਨਡੀਆਰਐਫ ਨੇ ਮਜ਼ਦੂਰਾਂ ਨੂੰ ਕੱਢਣ ਲਈ ਮੌਕ ਡਰਿੱਲ ਕੀਤੀ। ਇਸ ਤੋਂ ਪਹਿਲਾਂ ਪੀਐੱਮਓ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਦੱਸਿਆ ਸੀ ਕਿ ਅਸੀਂ ਸ਼ੁੱਕਰਵਾਰ ਸਵੇਰੇ ਡ੍ਰਿਲਿੰਗ ਸ਼ੁਰੂ ਕਰਾਂਗੇ। ਜ਼ਮੀਨੀ ਪ੍ਰਵੇਸ਼ ਰਾਡਾਰ ਅਧਿਐਨ ਨੇ ਅਗਲੇ 5 ਮੀਟਰ ਵਿੱਚ ਕੋਈ ਰੁਕਾਵਟਾਂ ਦਾ ਖੁਲਾਸਾ ਨਹੀਂ ਕੀਤਾ। ਸਵੇਰੇ ਮੁੜ ਡਰਿਲਿੰਗ ਮਸ਼ੀਨ ਚਾਲੂ ਕਰ ਦਿੱਤੀ ਗਈ। ਨੌਵੀਂ ਪਾਈਪ ਅੰਦਰ ਭੇਜੀ ਜਾਣ ਲੱਗੀ।

ਪਾਈਪ ਸੁਰੰਗ (tunnel) ਵਿੱਚ 47 ਮੀਟਰ ਤੱਕ ਪਹੁੰਚ ਗਈ ਹੈ। ਅਜੇ 12-14 ਮੀਟਰ ਦੀ ਖੁਦਾਈ ਬਾਕੀ ਹੈ। ਜੇਕਰ ਡਰਿਲਿੰਗ ਦੌਰਾਨ ਕੋਈ ਰੁਕਾਵਟ ਨਾ ਆਈ ਤਾਂ ਅੱਜ 41 ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਅੱਜ ਯਾਨੀ 24 ਨਵੰਬਰ ਨੂੰ ਸੁਰੰਗ ਵਿੱਚ ਮਜ਼ਦੂਰਾਂ ਦੇ ਫਸੇ ਹੋਣ ਦਾ 13ਵਾਂ ਦਿਨ ਹੈ।

ਉੱਤਰ ਪ੍ਰਦੇਸ਼ (ਗੋਰਖਪੁਰ) ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਯਾਦਵ ਅਮਰੀਕੀ ਔਗਰ ਮਸ਼ੀਨ ਦਾ ਆਪਰੇਟਰ ਹੈ। ਪ੍ਰਵੀਨ ਇਸ ਪੂਰੇ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਇਹ ਪ੍ਰਵੀਨ ਹੀ ਸੀ ਜਿਸ ਨੇ ਪਾਈਪ ਵਿੱਚ 45 ਮੀਟਰ ਡੂੰਘਾਈ ਵਿੱਚ ਜਾ ਕੇ ਉਸ ਸਰੀਏ ਅਤੇ ਸਟੀਲ ਦੀ ਪਾਈਪ ਨੂੰ ਕੱਟ ਦਿੱਤਾ ਜਿਸ ਕਾਰਨ ਡਰਿਲਿੰਗ ਵਿੱਚ ਮੁਸ਼ਕਲ ਆ ਰਹੀ ਸੀ।

Scroll to Top