July 7, 2024 11:24 pm
Goindwal Sahib Central Jail

ਕੇਂਦਰੀ ਜੇਲ੍ਹ ਗੋਇੰਦਵਾਲ ‘ਚ ਤਲਾਸ਼ੀ ਦੌਰਾਨ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ

ਤਰਨ ਤਾਰਨ, 31 ਮਾਰਚ 2023: ਤਰਨ ਤਾਰਨ ਦੀ ਕੇਂਦਰੀ ਜੇਲ੍ਹ ਗੋਇੰਦਵਾਲ (Goindwal Sahib Central Jail) ਸਾਹਿਬ ਮੁੜ ਸੁਰਖੀਆਂ ਵਿੱਚ ਹੈ, ਜੇਲ੍ਹ ਵਿੱਚ ਤਲਾਸ਼ੀ ਦੌਰਾਨ 6 ਮੋਬਾਈਲ ਫੋਨ, ਇੱਕ ਅਡਪਟਰ, ਇੱਕ ਏਅਰ ਫ਼ੋਨ, ਇੱਕ ਡਾਟਾ ਕੇਬਲ, 200 ਗ੍ਰਾਮ ਅਫ਼ੀਮ, 1190 ਨਸ਼ੀਲੀਆਂ ਗੋਲੀਆਂ, 90 ਬੀੜੀਆ ਦੇ ਬੰਡਲ, ਦੋ ਸਿਗਰਟਾਂ ਦੇ ਡੱਬੇ ਅਤੇ 120 ਤੰਬਾਕੂ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ । ਮੋਬਾਈਲ ਫੋਨ ਦੀ ਜਾਂਚ ਕੀਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ

ਫਿਲਹਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਸੁਸ਼ੀਲ ਕੁਮਾਰ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬੀਤੇ ਕੱਲ੍ਹ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਇੱਕ ਕਥਿਤ ਨਸ਼ੇ ਦੇ ਆਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ |