ਬਟਾਲਾ/ਗੁਰਦਾਸਪੁਰ 24 ਜੂਨ 2023: ਕਰੀਬ 15 ਕੁ ਮਹੀਨੇ ਪਹਿਲਾਂ ਬਟਾਲਾ ਵਿਧਾਨ ਸਭਾ ਹਲਕਾ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਤੇ ਹਲਕੇ ਦੇ ਪਿੰਡਾਂ ਤੇ ਸ਼ਹਿਰੀ ਖੇਤਰ ਵਿੱਚ ਵਿਕਾਸ ਕੰਮ ਤੇਜ਼ੀ ਨਾਲ ਕੀਤੇ ਗਏ ਹਨ ਅਤੇ ਕਈ ਵਿਕਾਸ ਕੰਮ ਚੱਲ ਰਹੇ ਹਨ।
ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣਕੇ ਹੱਲ ਕਰਵਾਉਣ ਦੇ ਨਾਲ ਪਿੰਡਾਂ ਦੇ ਮੁੱਢਲੇ ਕੰਮ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਪਿੰਡ ਦੁਨੀਆਂ ਸੰਧੂ ਵਿਖੇ ਪੰਚਾਇਤ ਘਰ ਬਨਾਉਣ ਲਈ 20 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੀ ਧਰਮਪਤਨੀ ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਦੱਸਿਆ ਗਿਆ ਵਿਧਾਇਕ ਸ਼ੈਰੀ ਕਲਸੀ ਜੋ ਮੱਧ ਪ੍ਰਦੇਸ਼ ਵਿੱਚ ਚੋਣ ਪਰਚਾਰ ਕਰਨ ਲਈ ਗਏ ਹਨ, ਉਨ੍ਹਾਂ ਵਲੋਂ ਮੈਨੂੰ ਇਸ ਕਾਰਜ ਦੀ ਸ਼ੁਰੂਆਤ ਲਈ ਭੇਜਿਆ ਹੈ, ਤਾਂ ਜੋ ਪਿੰਡ ਵਿੱਚ ਬਣਨ ਵਾਲਾ ਪੰਚਾਇਤ ਘਰ ਜਲਦੀ ਬਣਕੇ ਤਿਆਰ ਹੋ ਸਕੇ। ਇਸ ਮੌਕੇ ਪਿੰਡ ਵਾਸੀਆਂ ਵਿਧਾਇਕ ਸ਼ੈਰੀ ਕਲਸੀ ਤੇ ਉਨ੍ਹਾਂ ਦੀ ਧਰਮਪਤਨੀ ਰਾਜਬੀਰ ਕੋਰ ਕਲਸੀ ਦਾ ਧੰਨਵਾਦ ਕੀਤਾ।
ਇਥੇ ਜਿਕਰਯੋਗ ਹੈ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਨਾ ਕੇਵਲ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵਿਕਾਸ ਕੰਮ ਕਰਵਾਏ ਜਾ ਰਹੇ ਹਵ ਬਲਕਿ ਅਜਿਹੇ ਕਾਰਜ ਵੀ ਮੁਕੰਮਲ ਹੋ ਚੁੱਕੇ ਹਨ, ਜਿਨ੍ਹਾਂ ਦੀ ਬਟਾਲਾ ਵਾਸੀ ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਸਨ। ਗੱਲ ਜੇਕਰ ਪਿੰਡਾਂ ਦੇ ਵਿਕਾਸ ਦੀ ਕੀਤੀ ਜਾਵੇ ਤਾਂ ਪਿੰਡਾਂ ਅੰਦਰ ਗੰਦੇ ਪਾਣੀ ਦੇ ਨਿਕਾਸੀ ਲਈ ਸੀਵਰੇਜ ਪਾਏ ਜਾ ਰਹੇ ਹਨ, ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ, ਪਿੰਡਾਂ ਅੰਦਰ ਖੂਬਸੂਰਤ ਪਾਰਕ ਤੇ ਸਟਰੀਟ ਲਾਈਟਸ ਲਗਾਉਣ ਤੋ ਇਲਾਵਾ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕੀਤਾ ਗਿਆ ਹੈ