6 ਅਕਤੂਬਰ 2024: ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਦੇ ਬੀਡੀਪੀਓ ਖਿਲਾਫ ਮਿਲੀ ਸ਼ਿਕਾਇਤ ਤੋਂ ਬਾਅਦ ਖੁਦ ਐਸਡੀਐਮ ਆਫਿਸ ਪਹੁੰਚੇ, ਦੱਸ ਦੇਈਏ ਕਿ ਖੁਦ ਵਿਧਾਇਕਾਂ ਨੇ ਆਪਣੀ ਮੌਜੂਦਗੀ ਅਤੇ ਮੀਡੀਆ ਦੇ ਸਾਹਮਣੇ ਪੁਲਿਸ ਨੂੰ ਬੀਡੀਪੀਓ ਦੀ ਗੱਡੀ ਦੀ ਤਲਾਸੀ ਲੈਣ ਲਈ ਕਿਹਾ|
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਬੀਡੀਪੀਓ ਭਵਾਨੀਗੜ੍ਹ ਫੱਗੂਵਾਲਾ ਦੇ ਨਿੱਜੀ ਕੋਸ਼ਟ ਤੌਰ ਤੇ ਆਪਣੀ ਸਰਕਾਰੀ ਗੱਡੀ ਲੈ ਕੇ ਗਏ ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਉਹਨਾਂ ਦੇ ਪਿੱਛੇ ਆਪਣੀਆਂ ਗੱਡੀਆਂ ਲਾਈਆਂ ਜਿਸ ਤੋਂ ਬਾਅਦ ਉਹ ਕਾਲਾ ਚਾਰ ਟੋਲ ਪਲਾਜਾ ਤੋਂ ਵਾਪਸ ਲੈ ਕੇ ਆਏ ਸ਼ੱਕ ਦੇ ਆਧਾਰ ਦੇ ਪੁਲਿਸ ਨੂੰ ਗੱਡੀ ਦੀ ਜਾਂਚ ਕਰਨ ਨੂੰ ਕਿਹਾ ਗਿਆ|
ਬੀਡੀਪੀਓ ਭਵਾਨੀਗੜ੍ਹ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਮੈਂ ਆਪਣੇ ਕਿਸੇ ਨਿੱਜੀ ਕੰਮ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ
ਬੀਡੀਪੀਓ ਦੀ ਗੱਡੀ ਚਲਾ ਰਹੇ ਡਰਾਈਵਰ ਨੇ ਕਿਹਾ ਕੋਸਟ ਤੌਰ ਤੇ ਮੈਂ ਗੱਡੀ ਲੈ ਕੇ ਨਾਲ ਗਿਆ ਸੀ ਪਰ ਜਦੋਂ ਕਾਲਾ ਝਾੜ ਟੋਲ ਪਲਾਜਾ ਤੋਂ ਵਾਪਸ ਲੈ ਕੇ ਆਏ ਤਾਂ ਗੱਡੀ ਖੁਦ BDPO ਚਲਾ ਕੇ ਲੈ ਕੇ ਆਏ,,,, ਕਿਸ ਤੋਂ ਰਿਸ਼ਵਤ ਲਈ ਜਾਂ ਨਹੀਂ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ