ਚੰਡੀਗੜ੍ਹ, 19 ਅਕਤੂਬਰ 2023: ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ (MLA Vijay Pratap Singh) ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਪੁਰਾਣੀ ਵੀਡਿਓ ਜਾਰੀ ਕਰਦੇ ਹੋਏ ਆਪਣੇ ਸ਼ੋਸ਼ਲ ਮੀਡੀਆ ਖਾਤੇ ‘ਤੇ ਲਿਖਿਆ ਕਿ ਜਦੋਂ ਮੈਂ ਆਈ.ਪੀ.ਐਸ. ਤੋਂ ਅਸਤੀਫ਼ਾ ਦਿੱਤਾ ਸੀ ਅਪ੍ਰੈਲ 2021 ਵਿਚ, ਮੈਂ ਵੀ ਤੁਹਾਡੀ ਗੱਲ ’ਤੇ ਵਿਸ਼ਵਾਸ ਕਰ ਲਿਆ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ।
ਉਨ੍ਹਾਂ (MLA Vijay Pratap Singh) ਲਿਖਿਆ ਕਿ ਅੱਜ ਐਸ.ਆਈ.ਟੀ. ਤੁਹਾਡੀ ਹੈ ਤੇ ਅੱਜ ਗ੍ਰਹਿ ਮੰਤਰੀ ਤੁਸੀਂ ਹੋ। ਗਵਾਹਾਂ ਨੂੰ ਐਸ.ਆਈ.ਟੀ. ਮੁਕਰਾ ਰਹੀ ਹੈ। ਦੁਬਾਰਾ ਉਨ੍ਹਾਂ ਦਾ ਬਿਆਨ ਕਰਵਾਇਆ ਜਾ ਰਿਹਾ ਹੈ, ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਮੈਂ ਨਿੱਜੀ ਵਕੀਲਾਂ ਨੂੰ ਨਾਲ ਲੈ ਕੇ ਅਦਾਲਤਾਂ ਵਿਚ ਪੈਰਵਾਈ ਕਰ ਰਿਹਾ ਹਾਂ। ਮੈਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਦੋਸ਼ੀ ਸਰਕਾਰੀ ਤੰਤਰ ‘ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ। ਲੇਕਿਨ ਆਖ਼ਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ। ਮੇਰੀ ਜੰਗ ਜਾਰੀ ਰਹੇਗੀ, ਹਰ ਤਸੱਦਦ ਸਹਿਣ ਲਈ ਤਿਆਰ ਹਾਂ।