MLA ਕੁਲਵੰਤ ਸਿੰਘ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ‘ਤੇ ਮੋਹਾਲੀ ਦੇ ਮੰਦਿਰਾਂ ਦੇ ਕੀਤੇ ਦਰਸ਼ਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਅਗਸਤ 2025 : ਸ਼੍ਰੀ ਕ੍ਰਿਸ਼ਨ (shri krishan) ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ (kulwant singh) ਨੇ ਮੋਹਾਲੀ ਹਲਕੇ ਨਾਲ ਸੰਬੰਧਿਤ ਮੰਦਰਾਂ ਵਿਖੇ ਕਰਵਾਏ ਗਏ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ । ਉਥੇ ਹੀ ਉਨ੍ਹਾਂ ਨੇ ਮੰਦਰਾਂ ਵਿਖੇ ਨਤਮਸਤਕ ਹੋ ਕੇ ਸ਼ਰਧਾਲੂਆਂ ਨਾਲ ਸਾਂਝ ਪਾਈ ਗਈ।

ਐਰੋਸਿਟੀ ਵਿਖੇ ਮੰਦਰ ਕਮੇਟੀਆਂ ਵੱਲੋਂ ਸਾਂਝੇ ਤੌਰ ਤੇ ਜਨਮ ਅਸ਼ਟਮੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ ਅਤੇ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੰਦਰ ਠਾਕੁਰ ਦੁਆਰਾ – ਸੁਹਾਣਾ, ਮਟੌਰ ਵਿਖੇ ਸਥਿਤ ਮੰਦਿਰ ਬਾਲ ਭਾਰਤੀ, ਸ੍ਰੀ ਸੱਤ ਨਾਰਾਇਣ ਮੰਦਿਰ -ਮਟੌਰ, ਅਤੇ ਫੇਜ -10 ਵਿਖੇ ਸਥਿਤ ਸ੍ਰੀ ਦੁਰਗਾ ਮੰਦਰ ਵਿਖੇ ਵੀ ਹਾਜ਼ਰੀ ਭਰੀ ਗਈ।

ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਭਰ ਦੇ ਕੋਨੇ- ਕੋਨੇ ਵਿੱਚ ਜਨਮ ਅਸ਼ਟਮੀ ਦੇ ਮੌਕੇ ਤੇ ਸ਼ਰਧਾਲੂਆਂ ਵੱਲੋਂ ਵੱਡੀ ਪੱਧਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ।

ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਜੋ ਉਪਦੇਸ਼ ਸਮੁੱਚੀ ਸਮਾਜਿਕ ਲੁਕਾਈ ਦੇ ਲਈ ਦਿੱਤੇ ਹਨ, ਸਾਨੂੰ ਉਹਨਾਂ ਤੇ ਅਮਲ ਕਰਨ ਦੀ ਜਰੂਰਤ ਹੈ, ਤਾਂ ਕਿ ਸਾਡਾ ਸਮਾਜਿਕ ਚੌਗਿਰਦਾ ਹਰਿਆ ਭਰਿਆ ਰਹੇੇ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹਲਕੇ ਦੇ ਮੰਦਰਾਂ ਦੇ ਵਿੱਚ ਹੋਏ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ।

ਲੋਕਾਂ ਵੱਲੋਂ ਬੜੀ ਹੀ ਸ਼ਰਧਾ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਹੈ, ਅਤੇ ਥਾਂ- ਥਾਂ ਤੇ ਲੰਗਰ ਲਗਾਏ ਗਏ ਹਨ। ਸ਼ਰਧਾਲੂਆਂ ਵੱਲੋਂ ਇਹਨਾਂ ਸ਼ੋਭਾ ਯਾਤਰਾ ਦੇ ਦੌਰਾਨ ਸਵਾਗਤੀ ਗੇਟਾਂ ਤੇ ਸ਼ਰਧਾਲੂਆਂ ਦੇ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੇਖਿਆ ਹੀ ਬਣਦਾ ਸੀ। ਸ਼ਰਧਾਲੂਆਂ ਵੱਲੋਂ ਆਪ ਮੁਹਾਰੇ ਇੱਕ ਦੂਸਰੇ ਤੋਂ ਮੋਹਰੇ ਹੋ ਕੇ ਸੇਵਾ ਕੀਤੀ ਜਾ ਰਹੀ ਸੀ।

ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਆਪਸੀ ਸਦਭਾਵਨਾ ਦਾ ਪ੍ਰਤੀਕ ਹੈ ਅਤੇ ਲੋਕਾਂ ਵਿੱਚ ਅਜਿਹੇ ਤਿਉਹਾਰ ਸਾਂਝੇ ਤੌਰ ਤੇ ਮਨਾਏ ਜਾਣ ਦੇ ਚਲਦਿਆਂ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਮੌਕੇ ਤੇ ਆਪ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਬੜਾ, ਅਵਤਾਰ ਸਿੰਘ ਮੌਲੀ, ਭੁਪਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ

Read More: ਗਾਰਬੇਜ ਪ੍ਰੋਸੈਸਿੰਗ ਯੂਨਿਟ ਦਾ ਮਾਮਲਾ: MLA ਕੁਲਵੰਤ ਸਿੰਘ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕਿਆ

Scroll to Top