July 7, 2024 7:39 am
sanitation workers

ਵਿਧਾਇਕ ਕੁਲਵੰਤ ਸਿੰਘ ਨੇ ਸਫਾਈ ਸੇਵਕਾਂ ਦੀਆਂ ਨਿਰੰਤਰ ਸੇਵਾਵਾਂ ਲਈ ਕੀਤਾ ਧੰਨਵਾਦ

ਐਸ.ਏ.ਐਸ.ਨਗਰ, 29 ਸਤੰਬਰ 2023: ਕਮਿਸ਼ਨਰ ਨਵਜੋਤ ਕੋਰ ਦੀ ਅਗਵਾਈ ਹੇਠ ਨਗਰ ਨਿਗਮ, ਮੋਹਾਲੀ ਵਲੋਂ ‘ਸਵੱਛਤਾ ਹੀ ਸੇਵਾ’ ਪੱਖਵਾੜੇ ਤਹਿਤ ਇੰਡੀਅਨ ਸਵੱਛਤਾ ਲੀਗ ਸੀਜ਼ਨ -2 ਦੀ ਲਗਾਤਾਰਤਾ ਵਿੱਚ ਸਫਾਈ ਸੇਵਕਾਂ (sanitation workers) ਨੂੰ ਸਮਰਪਿਤ ਇੱਕ ਮੈਗਾ ਫੈਸਟ ਕਰਵਾਇਆ, ਨਗਰ ਨਿਗਮ ਦੇ ਕਮਿਊਨਿਟੀ ਸੈਂਟਰ, ਸੈਕਟਰ-69 ਵਿੱਚ ਕੀਤਾ ਗਿਆ ਜਿਸ ਵਿੱਚ ਨਗਰ ਨਿਗਮ ਮੋਹਾਲੀ ਦੇ ਸਫਾਈ ਸੇਵਕਾਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਸਫਾਈ ਸੇਵਕਾਂ ਨੂੰ ਉਨ੍ਹਾਂ ਦੀਆ ਅਣਥੱਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਐਮ.ਐਲ.ਏ ਕੁਲਵੰਤ ਸਿੰਘ ਨੇ ਸਫਾਈ ਸੇਵਕਾਂ (sanitation workers) ਦੀਆਂ ਨਿਰੰਤਰ ਸੇਵਾਵਾਂ ਲਈ ਧੰਨਵਾਦ ਕੀਤਾ। ਸਫਾਈ ਮਿਤਰਾ ਪ੍ਰਤਿਭਾ ਖੋਜ ਪ੍ਰਤੀਯੋਗਤਾ ਵਿੱਚ ਸਫਾਈ ਸੇਵਕਾਂ ਨੇ ਵੱਧ- ਚੜ੍ਹ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸਫਾਈ ਸੇਵਕ ਵਲੋਂ ਗਾਣਾ ਗਾ ਕੇ ਕੀਤੀ ਗਈ। ਉਨ੍ਹਾਂ ਵੱਲੋਂ ਅਲੱਗ-ਅਲੱਗ ਸਭਿਆਚਾਰਕ ਗੀਤਾਂ ਤੇ ਹਰਿਆਣਵੀ, ਪੰਜਾਬੀ ਅਤੇ ਤਮਿਲ ਨਾਚ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਸਫਾਈ ਸੇਵਕਾਂ ਲਈ ਨਗਰ ਨਿਗਮ ਵਲੋਂ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ।

ਸਰਦਾਰ ਕੁਲਵੰਤ ਸਿੰਘ ਵਲੋਂ ਆਪਣੇ ਸੰਬੋਧਨ ਵਿੱਚ ਨਗਰ ਨਿਗਮ ਦੇ ਸਫਾਈ ਸੇਵਕਾਂ ਲਈ ਇਸ ਨਿਵੇਕਲੀ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਏ ਜਾਣਗੇ। ਇਸ ਨਾਲ ਸਫਾਈ ਸੇਵਕਾਂ ਦਾ ਮਨੋਬਲ ਉੱਚਾ ਹੁੰਦਾ ਹੈ। ਸਫਾਈ ਸੇਵਕ ਸਾਡੇ ਸਮਾਜ ਦਾ ਬਹੁਤ ਹੀ ਜ਼ਰੂਰੀ ਅੰਗ ਹਨ। ਕਮਿਸ਼ਨਰ ਨਵਜੋਤ ਕੋਰ ਵੱਲੋਂ ਐਮ.ਐਲ.ਏ, ਐਮ.ਸੀ ਅਤੇ ਹੋਰ ਸ਼ਹਿਰ ਵਾਸੀਆਂ ਦਾ ਸਫਾਈ ਸੇਵਕਾਂ ਦਾ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।

May be an image of 5 people, dais and text that says "MOAI AI RB R CERTIFICATE CERTIFICATE"

ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ‘ਇੰਡੀਅਨ ਸਵੱਛਤਾ ਲੀਗ’ ਦੇ ਬ੍ਰੈਂਡ ਅੰਬੈਸਡਰ ਆਯੂਸ਼ ਗਰਗ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਹ ਪ੍ਰੋਗਰਾਮ ਇੱਕ ਜ਼ੀਰੋ ਵੇਸਟ ਮੈਨੇਜਮੈਂਟ ਦਾ ਸੋਹਣਾ ਉਦਾਹਰਣ ਰਿਹਾ। ਪੂਰੇ ਪ੍ਰੋਗਰਾਮ ਵਿੱਚ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ। ਡਿਸਪੋਜੇਬਲ ਕਟਲਰੀ ਦੀ ਥਾਂ ‘ਤੇ ਮਿਟੀ ਤੇ ਸਟੀਲ ਦੇ ਬਰਤਨਾਂ ਦਾ ਇਸਤੇਮਾਲ ਕੀਤਾ ਗਿਆ।

ਡੇ-ਐਨ ਯੂ ਐਲ ਐਨ ਸਕੀਮ ਤੇ ਤਹਿਤ ਬਣੇ 14 ਸੈਲਫ ਹੈਲਪ ਗਰੁੱਪਾਂ ਨੇ ਭਾਗ ਲਿਆ ਜਿਸ ਵਿੱਚ ਹੱਥ ਦੇ ਬਣੇ ਕਰਾਫਟ, ਖਾਣ ਪੀਣ ਦਾ ਸਮਾਨ, ਹੱਥ ਦੀ ਕਢਾਈ ਸੂਟ ਆਦਿ ਦੀ ਕਲਾ-ਪ੍ਰਦਰਸ਼ਨੀ ਲਗਾਈ। ਨਗਰ ਨਿਗਮ ਮੋਹਾਲੀ ਵਲੋਂ 5 ਰੁਪਏ ਦੀ ਦੁਕਾਨ ਫੈਬੁਲਸ ਫਾਈਵ ਦਾ ਸਟਾਲ, ਕੰਪੋਸਟ ਸੇਲਿੰਗ ਪੁਆਇੰਟ, ਆਰ ਆਰ ਆਰ ਸਟਾਲ ਲਗਾਏ ਗਏ। ਇਸ ਸਮਾਗਮ ਦੌਰਾਨ ਸਫਾਈ ਮਿੱਤਰਾਂ ਲਈ ਤੇ ਮਨੋਰਜਨ ਲਈ ਖੇਡ ਸਮਾਗਮ ਵੀ ਕੀਤਾ ਗਿਆ। ਸਯੁੰਕਤ ਕਮਿਸ਼ਨ ਸ਼੍ਰੀਮਤੀ ਕਿਰਨ ਸ਼ਰਮਾ ਨੇ ਸਫਾਈ ਸੇਵਕਾਂ ਵਲੋਂ ਕੀਤੀ ਜਾ ਰਹੀ ਸ਼ਹਿਰ ਦੀ ਨਿਰਸਵਾਰਥ ਸੇਵਾ ਲਈ ਉਨ੍ਹਾਂ ਦੀ ਸਰਾਹਨਾ ਕੀਤੀ।

May be an image of 11 people and text

ਪੂਰਾ ਪ੍ਰੋਗਰਾਮ ਸਯੁੰਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ ਸਿਧੂ, ਸਕੱਤਰ ਰੰਜੀਵ ਕੁਮਾਰ, ਐਸ.ਆਈ ਹਰਮਿੰਦਰ ਸਿੰਘ ਅਤੇ ਸੁਪਰੰਡਟ ਅਵਤਾਰ ਸਿੰਘ ਕਲਸੀਆ ਦੀ ਨਿਗਰਾਨੀ ਹੇਠ ਕੀਤਾ ਗਿਆ।ਇਸ ਤੋਂ ਇਲਾਵਾ ਸਯੁੰਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਵਲੋਂ ਸੀ.ਐਸ.ਆਈ, ਐਸ.ਆਈ, ਐਸ.ਐਸ, ਸੈਲਫ ਹੈਲਪ ਗਰੁੱਪ ਅਤੇ ਸਫਾਈ ਸੇਵਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਫਾਈ ਮਿਤਰਾ ਤੇ ਟੇਲੈਂਟ-ਹੰਟ ਵਿੱਚ ਭਾਗ ਲੈਣ ਵਾਲੇ ਸਫਾਈ ਸੇਵਕਾਂ ਨੂੰ ਨਗਰ ਨਿਗਮ ਵਲੋਂ ਪ੍ਰਸੰਸਾ ਪੱਤਰ ਅਤੇ ਤੋਹਫੇ ਦਿੱਤੇ ਗਏ।

ਇਸ ਮੌਕੇ ਤੇ ਨਗਰ ਨਿਗਮ ਮੋਹਾਲੀ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ। ਸਯੁੰਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਵਲੋਂ ਇਸ ਮੈਗਾ ਇੰਵੇਟ ਦੇ ਸਫਲ ਆਯੋਜਨ ਲਈ ਨਗਰ ਨਿਗਮ ਦੀ ਸਵੱਛਤਾ ਟੀਮ ਸ਼੍ਰੀਮਤੀ ਵੰਦਨਾ ਸੁਖੀਜਾ, ਸ਼੍ਰੀਮਤੀ ਆਰਜੂ ਤੰਵਰ , ਡਾ. ਵਰਿੰਦਰ ਕੌਰ, ਮਿਸ ਨੇਹਾ, ਸ਼੍ਰੀਮਤੀ ਪ੍ਰੀਤੀ ਅਰੋੜਾ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ।