July 7, 2024 7:51 am
MLA Kulwant Singh

ਵਿਧਾਇਕ ਕੁਲਵੰਤ ਸਿੰਘ ਨੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ

ਮੋਹਾਲੀ 14 ਮਾਰਚ 2024: ਅੱਜ ਮੋਹਾਲੀ ਵਿਧਾਇਕ ਕੁਲਵੰਤ ਸਿੰਘ (MLA Kulwant Singh) ਵੱਲੋਂ ਮੋਹਾਲੀ ਨਿਵਾਸੀਆਂ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਥਰ ਰੱਖੇ ਗਏ, ਜਿਨਾਂ ਵਿੱਚ ਸ਼ਹਿਰ ਦੇ 5 ਚੌਂਕ (ਰਾਉਂਡ ਅਬਾਊਟ) ਦੀ ਉਸਾਰੀ 13.68 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਹੜੇ ਕਿ ਸੈਕਟਰ 79 -78 ਤੋਂ 86-87 ਦਾ ਰੋਡ ਇੰਟਰਸੈਕਸ਼ਨ ਅਤੇ ਇਸ ਤੋਂ ਇਲਾਵਾ ਸੈਕਟਰ 76- 77 ਤੋਂ 88 -89 ਸੈਕਟਰ 77 -78 ਤੋਂ 87-88 ਸੈਕਟਰ 79 -80 ਤੋਂ ਸੈਕਟਰ 85-86 ਸੈਕਟਰ 80-81 ਤੋਂ ਸੈਕਟਰ 84-85 ਵਿੱਚ ਬਣਨ ਜਾ ਰਹੇ ਹਨ |

ਇਸ ਤੋਂ ਇਲਾਵਾ ਪਲਾਸਕਾ ਯੂਨੀਵਰਸਿਟੀ ਤੋਂ ਪਿੰਡ ਚਾਉ ਮਾਜਰਾ ਦੇ ਚੜਦੇ ਪਾਸੇ ਵੱਲ ਅਤੇ ਆਈ.ਟੀ ਸਿਟੀ ਤੋਂ ਇੰਟਰਨੈਸ਼ਨਲ ਏਅਰਪੋਰਟ ਰੋਡ ਦੇ ਵਿਚਕਾਰ ਪਿੰਡ ਵਲ ਬ੍ਰਿਜਾਂ ਦੀ ਉਸਾਰੀ ‘ਤੇ 24.29 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਸੈਕਟਰ ਜੰਕਸ਼ਨ 61- 62 ਤੋਂ 69-70 ਕੁੰਭੜਾ ਚੌਂਕ ਤੋਂ ਸੈਕਟਰ ਜੰਕਸ਼ਨ 65-66 ਬਾਵਾ ਵਾਈਟ ਹਾਊਸ ਤੱਕ ਦੀ 3.2 ਕਿਲੋਮੀਟਰ ਦੀ ਸੜਕ ਨੂੰ ਚੌੜਾ ਕੀਤਾ ਜਾਣ ਅਤੇ ਅਪਗਰੇਡ ਕਰਨ ‘ਤੇ ਲਗਭਗ 25 ਕਰੋੜ ਰੁਪਏ ਖਰਚੇ ਕੀਤੇ ਜਾਣਗੇ |

ਮੋਹਾਲੀ ਹਲਕੇ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨੀਹ ਪੱਤਰ ਰੱਖਣ ਉਪਰੰਤ ਇੱਕ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕੁਝ ਵੀ ਕਿਹਾ ਗਿਆ ਸੀ ਅਤੇ ਜੋ ਜੋ ਵਾਅਦੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ |

May be an image of 5 people, temple, dais and text

ਉਹਨਾਂ (MLA Kulwant Singh) ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਂਹ ਜਾਂਦੇ ਹੋਏ ਪੰਜਾਬ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਇਹਨਾਂ ਪੰਜ ਚੌਂਕਾਂ (ਰਾਊਂਡ ਅਬਾਉਟ) ਤੋਂ ਇਲਾਵਾ ਸੱਤ ਹੋਰ ਚੌਂਕ ਵੀ ਜਲਦੀ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਜਾਣਗੇ, ਉਹਨਾਂ ਕਿਹਾ ਕਿ ਚੌਂਕ ਸ਼ਹਿਰ ਦੀ ਖੂਬਸੂਰਤੀ ਦਾ ਪ੍ਰਤੀਕ ਹਨ ਅਤੇ ਇਹਨਾਂ ਦੇ ਨਾਲ ਜਿੱਥੇ ਟਰੈਫਿਕ ਦੀ ਸਮੱਸਿਆ ਸੁਚਾਰੂ ਢੰਗ ਨਾਲ ਚੱਲਦੀ ਹੈ ਉੱਥੇ ਸ਼ਹਿਰ ਦੀ ਖੂਬਸੂਰਤੀ ਵੀ ਵੱਧਦੀ ਵਧਦੀ ਹੈ ਅਤੇ ਆਉਂਦੇ ਕੁਝ ਸਮੇਂ ਵਿੱਚ ਹੀ ਮੋਹਾਲੀ ਸ਼ਹਿਰ ਨੂੰ ਚੰਡੀਗੜ੍ਹ ਤੋਂ ਵੀ ਵਧੇਰੇ ਖੂਬਸੂਰਤ ਸ਼ਹਿਰ ਬਣਾ ਦਿੱਤਾ ਜਾਵੇਗਾ।

ਉਹਨਾਂ (MLA Kulwant Singh) ਕਿਹਾ ਕਿ ਇਹਨਾਂ ਚੌਂਕਾਂ ਦੇ ਵਿੱਚ ਪਹਿਲਾਂ ਰੱਖੇ ਗਏ ਢੋਲਾਂ ਦੇ ਸਬੰਧੀ ਵਿਰੋਧੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ,ਪ੍ਰੰਤੂ ਅੱਜ ਇਹਨਾਂ ਚੌਂਕਾਂ ਨੂੰ ਬਣਾਏ ਜਾਣ ਦੀ ਸ਼ੁਰੂਆਤ ਕਰਨ ਦੇ ਨਾਲ ਵਿਰੋਧੀਆਂ ਨੂੰ ਆਪਣੇ ਆਪ ਹੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ, ਕਿਉਂਕਿ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਵਿਰੋਧੀਆਂ ਨਾਲ ਸ਼ਬਦਾਂ ਦੇ ਨਾਲ ਨਹੀਂ ਸਗੋਂ ਕੰਮ ਨੂੰ ਪੂਰਾ ਕਰਕੇ ਹੀ ਦਿੰਦੀ ਹੈ, ਵਿਰੋਧੀਆਂ ਵੱਲੋਂ ਸਿਰਫ ਸੱਤਾ ਦਾ ਆਨੰਦ ਮਾਣ ਕੇ ਆਪਣੀਆਂ ਨਿੱਜੀ ਤਜੋਰੀਆਂ ਨੂੰ ਭਰਨ ਵਿੱਚ ਹੀ ਮਸ਼ਰੂਫ ਰਹੇ ਜਦਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਦੇ ਵੀ ਸੰਜੀਦਗੀ ਨਹੀਂ ਵਿਖਾਈ, ਮੋਹਾਲੀ ਸ਼ਹਿਰ ਦੀ ਖੂਬਸੂਰਤੀ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।

May be an image of 6 people and text

ਇਸ ਮੌਕੇ ਤੇ ਕੌਂਸਲਰ-ਸਰਬਜੀਤ ਸਿੰਘ ਸਮਾਣਾ, ਹਰਸੁਖਿੰਦਰ ਸਿੰਘ ਬੱਬੀ ਬਾਦਲ, ਚੀਫ਼ ਇੰਜੀਨੀਅਰ ਗਮਾਡਾ- ਬਲਵਿੰਦਰ ਸਿੰਘ, ਸੁਖਦੇਵ ਸਿੰਘ ਪਟਵਾਰੀ ਕੌਂਸਲਰ, ਕੌਂਸਲਰ- ਗੁਰਮੀਤ ਕੌਰ, ਸਟੇਟ ਅਵਾਰਡੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਹਰਬਿੰਦਰ ਸਿੰਘ ਸੈਣੀ, ਆਰ.ਐਸ. ਢਿੱਲੋਂ, ਐਸ.ਈ. ਅਜੇ ਗਰਗ ਐਸ.ਈ.- ਦਰਸ਼ਨ ਕੁਮਾਰ ਜਿੰਦਲ, ਇੰਜੀਨੀਅਰ ਮਹਿਮੀ, ਕੈਪਟਨ ਕਰਨੈਲ ਸਿੰਘ, ਰਘਵੀਰ ਸਿੰਘ ,ਅੰਜਲੀ ਸਿੰਘ, ਓਪਿੰਦਰਪ੍ਰੀਤ ਕੋਰ, ਸਵਰਨ ਲਤਾ, ਗੱਜਣ ਸਿੰਘ, ਸੱਭਰਵਾਲ, ਸਵਿਤਾ ਪ੍ਰਿੰਜਾ, ਮਹਿੰਦਰ ਸਿੰਘ ਮਲੋਆ, ਹਰਪਾਲ ਸਿੰਘ, ਹਰਪਾਲ ਸਿੰਘ ਚੰਨਾ, ਡਾ. ਕੁਲਦੀਪ ਸਿੰਘ, ਡਾ. ਰਵਿੰਦਰ ਕੁਮਾਰ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਅਵਤਾਰ ਸਿੰਘ ਮੌਲੀ, ਹਰਜੋਤ ਸਿੰਘ ਗੱਬਰ, ਗੌਰਵ ਸੰਭਾਲਕੀ, ਅੰਜਲੀ ਸਿੰਘ,
ਗੁਰਤੇਜ ਸਿੰਘ, ਮਲਕੀਤ ਸਿੰਘ, ਰਾਜੂ, ਜਸਪਾਲ ਮਟੌਰ, ਸੁਰਿੰਦਰ ਸਿੰਘ ਰੋਡਾ- ਸੁਹਾਣਾ, ਸੁਖਚੈਨ ਸਿੰਘ, ਬੰਤ ਸਿੰਘ ਸੋਹਾਣਾ,ਰਾਮ ਸਿੰਘ ਸੰਭਾਲਕੀ, ਗੁਰਦੇਵ ਸਿੰਘ, ਹਰਜੀਤ ਸਿੰਘ ਭੋਲੂ, ਐਮ.ਸੀ., ਰਣਦੀਪ ਮਟੌਰ, ਤਰਨਜੀਤ ਕੌਰ ਕੋਮਲ, ਸੁਮਿਤ ਸੋਢੀ, ਵੀ ਹਾਜ਼ਰ ਸਨ ਜਦ ਕਿ ਪੁਲਾਂ ਦੇ ਉਦਘਾਟਨ ਦੇ ਮੌਕੇ ਤੇ ਅਮਿਤ ਜੈਨ, ਜਸਵਿੰਦਰ ਸਿੰਘ -ਚਾਓ ਮਾਜਰਾ, ਜਗਤਾਰ ਸਿੰਘ -ਚਾਓ ਮਾਜਰਾ, ਗੁਰਪ੍ਰੀਤ ਸਿੰਘ ਕੁਰੜਾ, ਜੱਗੀ ਮਾਣਕਪੁਰ ਕੱਲਰ,ਸਤਨਾਮ ਸਿੰਘ- ਗੀਗੇ ਮਾਜਰਾ, ਰਵਿੰਦਰ ਸਿੰਘ -ਮਾਣਕਪੁਰ ਕੱਲਰ, ਗੋਬਿੰਦਰ ਸਿੰਘ, ਰਣਧੀਰ ਸਿੰਘ, ਕੁਲਵੀਰ ਸਿੰਘ ਮਨੌਲੀ,ਜਗਤਾਰ ਸਿੰਘ ‘ਸ਼ੇਖਨ ਮਾਜਰਾ, ਪਰਮਜੀਤ ਸੈਣੀ, ਮਨਜੀਤ ਸਿੰਘ ਵੀ ਹਾਜ਼ਰ ਸਨ।