July 2, 2024 7:50 pm
ਕੁਲਵੰਤ ਸਿੰਘ

ਪਿੰਡ ਨਾਨੂੰਮਾਜਰਾ ਵਿਖੇ ਸ਼ਹੀਦ ਬਲਵੀਰ ਚੰਦ ਯਾਦਗਾਰੀ ਗੇਟ ਲਈ MLA ਕੁਲਵੰਤ ਸਿੰਘ ਨੇ 8 ਲੱਖ ਰੁਪਏ ਕੀਤੇ ਜਾਰੀ

ਮੋਹਾਲੀ: 27 ਫਰਵਰੀ 2024: ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਯਤਨ ਕਰ ਰਹੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਵੀ ਇਲਾਕੇ ਦੇ ਨੌਜਵਾਨ ਸ਼ਹੀਦ ਹੋਏ ਹਨ, ਉਨਾਂ ਦੇ ਨਾਂ ਦੀ ਲਿਸਟ ਵੱਖ-ਵੱਖ ਇਲਾਕਿਆਂ ਤੋਂ ਮੰਗਵਾਈ ਹੈ ਤਾਂ ਕਿ ਹਰ ਇੱਕ ਸ਼ਹੀਦ ਦੀ ਯਾਦਗਰ ਬਣਾਈ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਵਿਧਾਇਕ ਕੁਲਵੰਤ ਸਿੰਘ ਅੱਜ ਪਿੰਡ ਨਾਨੂੰਮਾਜਰਾ ਵਿਖੇ ਸ਼ਹੀਦ ਬਲਵੀਰ ਚੰਦ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਦੇ ਲਈ ਪਿੰਡ ਨਾਨੂੰਮਾਜਰਾ ਪਹੁੰਚੇ ਸਨ |

ਇਸ ਮੌਕੇ ਤੇ ਉਹਨਾਂ ਸ਼ਹੀਦ ਬਲਵੀਰ ਚੰਦ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਯਾਦਗਾਰੀ ਗੇਟ ਇਸ ਲਈ ਬਣਾਏ ਜਾ ਰਹੇ ਹਨ, ਤਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਇਸ ਯਾਦਗਾਰੀ ਗੇਟ ਨੂੰ ਵੇਖ ਕੇ ਉਹਨਾਂ ਦੀ ਕੁਰਬਾਨੀ ਯਾਦ ਰਹੇ ਅਤੇ ਇਹ ਯਾਦਗਾਰੀ ਗੇਟ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਬਣਨਗੇ।

ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਸਾਨੂੰ ਪੰਜਾਬੀ ਹੋਣ ‘ਤੇ ਮਾਣ ਹੋਣਾ ਚਾਹੀਦਾ ਹੈ, ਕਿਉਂਕਿ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦਾ ਆਪਣੇ ਦੇਸ਼ ਲਈ ਸ਼ਹੀਦ ਹੋ ਜਾਣਾ, ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੀ ਹਰ ਪ੍ਰਕਾਰ ਦੀ ਮੱਦਦ ਕਰਨ ਲਈ ਤਿਆਰ ਹੈ ਅਤੇ ਪਰਿਵਾਰ ਦੀਆਂ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਵ. ਬਲਵੀਰ ਚੰਦ ਪੁੱਤਰ ਸਵ. ਬਾਲਕ ਰਾਮ ਵਾਸੀ ਪਿੰਡ ਨਾਨੂੰਮਾਜਰਾ – 2 ਫਰਵਰੀ 1989 ਨੂੰ ਬੀ.ਐਸ.ਐਫ ਵਿੱਚ ਭਰਤੀ ਹੋਏ ਸਨ ਅਤੇ ਆਪਣੀ ਮਾਤਰ-ਭੂਮੀ ਲਈ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਇਲਾਕੇ ਦੇ ਰਾਮਬਾਗ ਨੀਤੀਪੁਰਾ ਰੋਡ ਤੇ ਬੀ.ਐਸ.ਐਫ ਦੀ ਡਾਕ ਵਹੀਕਲਡ ਤੇ ਡਿਊਟੀ ਨਿਭਾ ਰਹੇ ਸਨ, ਕਿ ਅਚਾਨਕ ਅੱਤਵਾਦੀਆਂ ਨੇ ਉਸਦੀ ਵਹੀਕਲ ਤੇ ਅੰਧਾ ਧੁੰਦ ਗੋਲੀਆਂ ਚਲਾ ਦਿੱਤੀਆਂ ਅਤੇ ਕੁਝ ਗੋਲੀਆਂ ਬਲਵੀਰ ਚੰਦ ਦੇ ਲੱਗਣ ਕਾਰਨ ਉਹ ਆਪਣੀ ਭਰ ਜਵਾਨੀ ਵਿੱਚ 7 ਮਈ 1991 ਨੂੰ ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਗਏ।

ਬਲਵੀਰ ਚੰਦ ਵੱਲੋਂ ਦੇਸ਼ ਲਈ ਕੀਤੇ ਇਸ ਬਲਿਦਾਨ ਨੂੰ ਯਾਦ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਨਾਨੂੰਮਾਜਰਾ ਵਿਖੇ ਬਲਵੀਰ ਚੰਦ ਯਾਦਗਾਰੀ ਗੇਟ ਬਣਾਉਣ ਲਈ ਜਾਰੀ ਕੀਤੇ 8 ਲੱਖ ਰੁਪਏ ਗੇਟ ਦੀ ਉਸਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਤੇ ਧਨਵੰਤ ਰੰਧਾਵਾ ਬੀ.ਡੀ.ਪੀ.ਓ., ਗੁਰਤੇਜ ਸਿੰਘ ,ਬਲਾਕ ਪ੍ਰਧਾਨ- ਅਵਤਾਰ ਮੌਲੀ, ਨਿਰਮਲ ਸਿੰਘ ਹਰਪ੍ਰੀਤ ਸਿੰਘ ਗੁਰਿੰਦਰ ਪਾਲ ਸਿੰਘ ਅਜਮੇਰ ਸਿੰਘ ਬਲਜੀਤ ਸਿੰਘ ਵੀ ਹਾਜ਼ਰ ਸਨ |