8 ਮਾਰਚ 2026: ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (kulwant singh) ਨੇ ਬਜਟ ਸੈਸ਼ਨ ਦੇ ਵਿਚ ਦੋ ਸਾਲ ਪਹਿਲਾਂ ਦਾ ਮੁੱਦਾ ਚੁੱਕਿਆ , ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਪ੍ਰਸ਼ਨ ਕਾਲ ਦੌਰਾਨ ਸਵਾਲ ਕੀਤਾ,ਕਿ ਦੋ ਸਾਲ ਪਹਿਲਾਂ ਮੈਂ ਇਸੇ ਹੀ ਬਜਟ ਸੈਸ਼ਨ 2024 ਦੇ ਵਿੱਚ ਸਵਾਲ ਕੀਤਾ ਸੀ ਕਿ ਜੋ ਵੱਡੇ ਹਸਪਤਾਲ ਜਿਵੇ ਕਿ ਮੈਕਸ, Grecian, ਮਾਇਓ ਇਨ੍ਹਾਂ ਪਾਰਕਿੰਗ ਦੀ ਜਗ੍ਹਾ ਆਪਣਾ ਕਮਰੀਸ਼ੀਅਲ਼ ਧੰਦਾ ਸ਼ੁਰੂ ਕੀਤਾ ਹੋਇਆ ਹੈ,
ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਸ ਸਮੇਂ ਮੁੱਖ ਮੰਤਰੀ ਸਾਹਿਬ ਕੋਲ ਇਹ ਮਹਿਕਮਾ ਸੀ, ਅਤੇ ਮੈ ਇਸ ਮੁੱਦੇ ਤੇ ਸਵਾਲ 6 ਤਾਰੀਕ ਨੂੰ ਕੀਤਾ ਸੀ ਤਾ 1 ਤਾਰੀਕ ਨੂੰ ਉਥੇ ਨੋਟਿਸ ਪਹੁੰਚ ਚੁੱਕਿਆ ਸੀ, ਇਹ ਸਭ ਚੈੱਕ ਕਰਕੇ ਕਿ ਉਨ੍ਹਾਂ ਉਥੇ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ ਹੈ|
ਉਥੇ ਹੀ ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਹੈ, ਇਥੇ ਮੈ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਤੇ ਹੁਣ ਐਕਸ਼ਨ ਕਦੋਂ ਹੋਣਾ ਹੈ, ਜਦੋ ਕਿ ਮਹਿਕਮੇ ਨੇ ਮੰਨ ਲਿਆ ਹੈ ਕਿ ਉਨਾਂ ਨੇ ਉਲੰਘਣਾ ਕੀਤੀ ਹੋਈ ਹੈ, ਏਨਾ ਹੀ ਨਹੀਂ ਬਲਕਿ ਜੋ ਗਰੀਨ ਹਸਪਤਾਲ ਨੇ ਛੱਡੀ ਹੋਈ ਹੈ ਉਸ ਦੇ ਵਿਚ ਵੀ ਹਸਪਤਾਲ ਨੇ ਪਾਰਕਿੰਗ ਕੀਤੀ ਹੋਈ ਹੈ, ਮੋਹਾਲੀ ਦੇ ਵਿਚ ਪਾਰਕਿੰਗ ਦਾ ਬੁਰਾ ਹਾਲ ਹੈ |
ਬਸ ਮੈਨੂੰ ਮੰਤਰੀ ਜੀ ਇਹ ਦੱਸ ਦੇਣ ਕਿ ਕਦੋਂ ਤੱਕ ਐਕਸ਼ਨ ਹੋ ਜਾਵੇਗਾ, ਇਥੋ ਤੱਕ ਕਿ ਮੈ ਮਹਿਕਮੇ ਨੂੰ ਪੱਤਰ ਵੀ ਲਿਖੇ ਹਨ, ਪਰ ਅਫਸੋਸ ਦੀ ਗੱਲ ਇਹ ਹੈ ਕਿ ਹਜੇ ਤੱਕ ਕੋਈ ਵੀ ਪੱਤਰ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ|
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਮੁੱਦੇ ਤੇ ਮੁੜ ਨੋਟਿਸ ਜਾਰੀ ਕੀਤੇ ਗਏ ਹਨ, ਜਲਦ ਹੀ ਇਹ ਪਾਰਕਿੰਗ ਦੀ ਸਮੱਸਿਆ ਉਨ੍ਹਾਂ ਕੋਲੋਂ ਹੀ ਥੋੜ੍ਹੇ ਮਹੀਨੇ ਦੇ ਵਿਚ ਹੀ ਹੱਲ ਕਰਵਾ ਕੇ ਦਿੱਤੀ ਜਾਵੇਗੀ| ਦੋ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਮੁੱਦੇ ‘ਤੇ ਕੰਮ ਹੋ ਜਾਵੇਗਾ|
Read more: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਦਾ ਚੁੱਕਿਆ ਮੁੱਦਾ




