“ਸ਼ੋਪਸ ਦਾ ਗੇਟ ਚਾਰਦੀਵਾਰੀ ਅੰਦਰ ਦੀ ਬਜਾਏ ਮੇਨ ਰੋਡ ਵੱਲ ਰੱਖਿਆ ਹੋਇਆ,ਰੋਡ ਤੇ ਨਜ਼ਾਇਜ ਕਬਜ਼ਾ ਕੀਤਾ”
ਕਾਨੂੰਨ ਦੀ ਉਲੰਘਣਾ ਕਰਨ ਵਾਲੇ ਪ੍ਰਮੋਟਰਾਂ ਤੇ ਬਿਲਡਰਾਂ ਵਿਰੁੱਧ ਕੀ ਕਾਰਵਾਈ ਹੋਈ ?
“ਹਾਊਸਿੰਗ ਸਾਈਟ ਦੇ ਅੰਦਰ ਕਨਵੀਨੀਐਸ ਸ਼ੋਪਸ ਦਾ ਮੂੰਹ ਚਾਰਦੀਵਾਰੀ ਤੋਂ ਬਾਹਰ ਰੱਖਿਆ ਹੋਇਆ ਤੇ ਸੜਕਾਂ ਤੇ ਕਬਜ਼ਾ ਕੀਤਾ ਹੋਇਆ”
9 ਮਾਰਚ 2026: ਪੰਜਾਬ ਵਿਧਾਨ ਸਭਾ ਸੈਸ਼ਨ (punjab vidhan sabha session) ਦੀ ਕਾਰਵਾਈ ਅੱਜ ਮੁੜ ਤੋਂ ਸ਼ੁਰੂ ਹੋ ਗਈ ਹੈ, ਸਦਨ ਦੇ ਵਿੱਚ ਪ੍ਰਸ਼ਨ ਕਾਲ ਚੱਲ ਰਿਹਾ ਹੈ, ਉੱਥੇ ਹੀ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਸਵਾਲ ਕਰਨ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੋਹਾਲੀ ‘ਚ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ, ਜੋ ਮੋਹਾਲੀ ਦੇ ਵਿੱਚ ਗੋਲ ਚੱਕਰ ਬਣ ਰਹੇ ਹਨ, ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਬਦੌਲਤ ਅਤੇ ਹਾਊਸਿੰਗ ਡਿਪਾਰਟਮੈਂਟ ਦੀ ਬਦੌਲਤ ਪੂਰੇ ਮੋਹਾਲੀ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਗਏ ਹਨ।
ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਵਿੱਚ ਬਹੁਤ ਹੀ ਵੱਡੀਆਂ ਕੰਪਨੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਆ ਰਹੀਆਂ ਹਨ, ਉਥੇ ਹੀ ਉਨ੍ਹਾਂ ਮੰਤਰੀ ਮੁੰਡੀਆਂ ਨੂੰ ਸਵਾਲ ਕੀਤਾ ਕਿ ਜਿਹੜੇ ਆਪਾਂ ਗਰੁੱਪ ਹਾਊਸਿੰਗ ਸਾਈਟ ਅਲਾਟ ਕਰਦੇ ਹਾਂ, ਉਨ੍ਹਾਂ ਦੀ ਚਾਰ ਦੀਵਾਰੀ ਬਣਨੀ ਹੈ ਜਾਂ ਨਹੀਂ, ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਇੱਕ ਪਾਲਿਸੀ ਬਣਾਈ ਗਈ ਸੀ, ਜਿਸ ਕਾਰਨ ਮੋਹਾਲੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ‘ਚ ਸਮੂਹ ਰਿਹਾਇਸ਼ੀ ਥਾਵਾਂ (ਗਰੁੱਪ ਹਾਊਸਿੰਗ ਸਾਇਟਾਂ) ਬਣਾਈਆਂ ਗਈਆਂ , ਉਸ ‘ਚ ਕਨਵੀਨੀਐਸ ਸ਼ੋਪਸ ਲਈ ਬਹੁਤ ਏਰੀਆ ਵਧਾਇਆ ਗਿਆ, ਉਸ ਨੂੰ ਵਧਾਉਣ ਦੇ ਨਾਲ ਇਹ ਵੀ ਕੀਤਾ ਗਿਆ ਕਿ ਉਹ ਮੇਨ ਰੋਡ ਵੱਲ ਮੂੰਹ ਨਾ ਕਰ ਸਕਣ, ਹਲਾਂ ਕਿ ਕਰ ਨਹੀਂ ਸਕਦੇ ਕਿਉਂ ਕਿ ਚਾਰਦਿਵਾਰੀ ਹੋਣੀ ਸੀ। ਜੋ ਹਜੇ ਤੱਕ ਨਹੀਂ ਹੋਈ ਮੰਤਰੀ ਸਾਹਿਬ ਦੱਸੋ ਇਸ ਮਾਮਲੇ ‘ਚ ਕੀ ਕਾਰਵਾਈ ਹੋਈ ?
ਉਥੇ ਹੀ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਿਨ੍ਹਾਂ ਨੇ ਚਾਰਦੀਵਾਰੀ ਤੋੜ੍ਹੀ ਜਾ ਨਹੀਂ ਬਣਾਈ ਉਨ੍ਹਾਂ ਤੇ ਕਾਰਵਾਈ ਹੋਵੇਗੀ ।
Read More: ਕਾਂਗਰਸ ਤੇ ‘ਆਪ’ ਵਿਧਾਇਕ ਆਹਮੋ-ਸਾਹਮਣੇ, ‘ਆਪ’ ਨੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ




