ਵਰਦੇ ਮੀਂਹ ‘ਚ ਮੋਹਾਲੀ ਦੇ ਪਿੰਡ-ਪਿੰਡ ਪਹੁੰਚੇ MLA ਕੁਲਵੰਤ ਸਿੰਘ, ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧਾਂ ਦੇ ਦਿੱਤੇ ਨਿਰਦੇਸ਼

ਮੋਹਾਲੀ 9 ਜੁਲਾਈ 2023: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਪੱਧਰ ਤੇ ਹੋਈ ਬਰਸਾਤ ਦੇ ਨਾਲ ਪੂਰਾ ਜਨਜੀਵਨ ਅਸਤ-ਵਿਅਸਤ ਹੋ ਗਿਆ ਅਤੇ ਮੋਹਾਲੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਵੀ ਵੱਡੀ ਪੱਧਰ ‘ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਿਲ ਹੋ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਸਬੰਧਤ ਵਿਭਾਗਾਂ ਦੇ ਨਾਲ ਮੁਹਾਲੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਦਾ ਦੌਰਾ ਕੀਤਾ, ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੇਖਿਆ ਅਤੇ ਸੁਣਿਆ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਸਰਬਜੀਤ ਕੌਰ- ਐਸ. ਡੀ. ਐਮ. ਮੋਹਾਲੀ, ਹਰਸਿਮਰਤ ਸਿੰਘ ਬੱਲ- ਡੀ.ਐਸ.ਪੀ. ਸਮੇਤ ਸਬੰਧਤ ਆਲ੍ਹਾ ਅਧਿਕਾਰੀਆਂ ਤੋਂ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਯਕੀਨੀ ਬਣਾਇਆ। ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਮੋਹਾਲੀ ਦੇ ਪਿੰਡ ਰੁੜਕਾ ਵਿਖੇ ਘਰਾਂ ਅਤੇ ਗਲੀਆਂ ਡੁੱਬਣ ਕਾਰਨ ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਕੀਤਾ, ਪਾਣੀ ਦੀ ਸਮੱਸਿਆ ਤੋਂ ਨਜਿੱਠਣ ਲਈ ਪਿੰਡ-ਪਿੰਡ ਜਾ ਕੇ ਹੱਲ ਕਰਵਾਇਆ। ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਬਾਰਾਂ ਦੇ ਵਿੱਚ ਖਾਸ ਕਰਕੇ ਫੇਸ- 11, ਪਿੰਡ ਰੁੜਕਾ, ਐਰੋਸਿਟੀ, ਪਿੰਡ ਸਫੀਪੁਰ ਅਤੇ ਪਿੰਡ ਰੁੜਕਾ ਦਾ ਉਚੇਚੇ ਤੌਰ ਤੇ ਦੌਰਾ ਕੀਤਾ।

ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਰੁੜਕਾ ਪਿੰਡ ਦੇ ਪਾਣੀ ‘ਚ ਡੁੱਬੇ ਇਲਾਕੇ ਵਿੱਚੋਂ ਵਸਨੀਕਾਂ ਨੂੰ ਕੱਢਣ ਲਈ ਤਾਇਨਾਤ ਐਨ ਡੀ ਆਰ ਐਫ ਦੀ ਟੀਮ ਬਚਾਅ ਕਾਰਜ ਕਰ ਰਹੀ ਹੈ। ਐਸ ਡੀ ਐਮ ਮੁਹਾਲੀ ਸਰਬਜੀਤ ਕੌਰ ਨੇ ਦੱਸਿਆ ਕਿ ਲਗਭਗ ਅੱਧਾ ਪਿੰਡ ਬਾਰਸ਼ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ ਅਤੇ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਫੇਸ 11, ਫੇਸ 2, ਰਾਧਾ ਸੁਆਮੀ ਸਤਿਸੰਗ ਰੋਡ ਸਮੇਤ ਸ਼ਹਿਰ ਦੇ ਵਿਚ ਲਗਾਤਾਰ ਹੁੰਦੀ ਬਾਰਿਸ਼ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਰਹੀ ਹੈ।

ਸਟੇਟ ਐਵਾਰਡੀ ਅਤੇ ਸਾਬਕਾ ਕੌਂਸਲਰ ਫੂਲਾਰਾਜ ਸਿੰਘ ਨੇ ਆਖਿਆ ਕਿ, “ਵਿਧਾਇਕ ਕੁਲਵੰਤ ਸਿੰਘ ਜਦੋਂ ਮੁਹਾਲੀ ਕਾਰਪੋਰੇਸ਼ਨ ਦੇ ਮੇਅਰ ਹੁੰਦੇ ਸਨ ਤਾਂ ਉਸ ਵੇਲੇ ਵੀ ਅਜਿਹੀ ਬਰਸਾਤਾਂ ਦੇ ਦਿਨਾਂ ਦੇ ਦੌਰਾਨ ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਲ ਪੂਰੇ ਸ਼ਹਿਰ ਦਾ ਦੌਰਾ ਕੀਤਾ ਸੀ ਅਤੇ ਘਰਾਂ ਦੇ ਵਿੱਚ ਦਾਖਲ ਹੋਏ ਪਾਣੀ ਨੂੰ ਕਢਵਾਇਆ ਸੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਕਰਵਾ ਕੇ ਲੋਕਾਂ ਨੂੰ ਰਾਹਤ ਦਿਵਾਈ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।