ਮੋਹਾਲੀ, 22 ਜੁਲਾਈ 2023: ਪੰਜਾਬ ‘ਚ ਆਪ ਦੀ ਸਰਕਾਰ ਵੱਲੋਂ ਸੱਤਾ ‘ਚ ਆਉਂਦਿਆਂ ਹੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ਇਸੇ ਲੜੀ ਤਹਿਤ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਬਾਕਰਪੁਰ (Bakarpur) ਵਿਖੇ ਪਾਣੀ ਦੇ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ । ਉਨ੍ਹਾਂ ਕਿਹਾ 30 ਤੋਂ 32 ਲੱਖ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਨਿਰਮਾਣ ਕਰ ਕੇ ਸਥਾਨਕ ਲੋਕਾਂ ਨੂੰ ਵੱਡੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ | ਉਨ੍ਹਾਂ ਦੱਸਿਆ ਕਿ ਪਹਿਲਾਂ ਵਾਲੇ ਟਿਊਬਵੈੱਲ ਦੀ ਮਿਆਦ ਖ਼ਤਮ ਹੋ ਚੁੱਕੀ ਸੀ, ਇਸ ਲਈ ਪਿੰਡ ਵਿੱਚ ਨਵੇਂ ਟਿਊਬਵੈੱਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ |
ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਬਾਕਰਪੁਰ (Bakarpur) ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਸਦੇ ਨਾਲ ਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਿਕਾਸ ਲਈ ਕਾਰਜ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਹਲਕੇ ਦੇ ਪਿੰਡ ਦੀਆਂ ਸੜਕਾਂ ਆਦਿ ਜੋ ਸ਼ਹਿਰ ਨਾਲ ਜੋੜਦੀਆਂ ਉਨ੍ਹਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾਈ ਜਾਵੇਗੀ | ਪਿੰਡਾਂ ਵਿੱਚ ਉਹ ਸਾਰੀਆਂ ਸੰਭਵ ਸਹੂਲਤਾਂ ਮਹੱਈਆਂ ਕਾਰਵਾਈਆਂ ਜਾਣਗੀਆਂ ਸ਼ਹਿਰ ਵਿੱਚ ਹਨ |
ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੀਂਹ ਪੱਥਰ ਰੱਖ ਕੇ ਕਿਸੇ ਤਰ੍ਹਾਂ ਦਾ ਦਿਖਾਵਾ ਜਾਂ ਸ਼ੋਸ਼ੇਬਾਜ਼ੀ ਨਹੀਂ ਕਰੇਗੀ ਸਗੋਂ ਕੰਮ ਕਰਕੇ ਦਿਖਾਵੇਗੀ । ਉਨ੍ਹਾਂ ਦੱਸਿਆ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ ਵਾਸਤੇ ਹੀ ਖਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਰਿਸ਼ਵਤ ਲੈ ਕੇ ਕੰਮ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਢੱਕ ਰਹੀ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਆਪਣਾ ਰਹੀ ਹੈ, ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ ਹਨ ਬਾਕੀ ਰਹਿੰਦੇ ਵੀ ਜਲਦ ਪੂਰੇ ਕੀਤੇ ਜਾਣਗੇ | ਸੂਬੇ ਦੇ 80 ਫੀਸਦੀ ਤੋਂ ਵੱਧ ਲੋਕ ਮੁਫ਼ਤ ਬਿਜਲੀ ਦਾ ਆਨੰਦ ਮਾਣ ਰਹੇ ਹਨ | ਇਸਦੇ ਨਾਲ ਹੀ ਆਪ ਸਰਕਾਰ ਸਿੱਖਿਆ, ਰੁਜ਼ਗਾਰ, ਉਦਯੋਗ, ਸਿਹਤ ਸਹੂਲਤਾਂ ਆਦਿ ਖੇਤਰਾਂ ਲਈ ਅਹਿਮ ਕਦਮ ਚੁੱਕ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ “ਰੰਗਲਾਂ ਪੰਜਾਬ” ਬਣਾਉਣ ਲਈ ਵਚਨਵੱਧ ਹੈ |
ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਦੇ ਨਾਲ ਸਰਪੰਚ (ਪਿੰਡ ਬਾਕਰਪੁਰ) ਜਗਤਾਰ ਸਿੰਘ, ਚਰਨ ਸਿੰਘ, ਸੋਹਨ ਸਿੰਘ, ਦਰਸ਼ਨ ਸਿੰਘ, ਸੁਰਜੀਤ ਬਾਕਰਪੁਰ, ਸੁਖਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਹਰਬਿੰਦਰ ਸੈਣੀ, ਆਰ.ਪੀ ਸ਼ਰਮਾ, ਚੰਨਾ, ਅਵਤਾਰ, ਗੈਬੀ, ਮਿੱਠੂ, ਹਰਮੇਸ਼ ਕੁਮਾਰ, ਰਮਨਪ੍ਰੀਤ (ਐਕਸ.ਈ.ਐਨ), ਐੱਸ.ਡੀ.ਓ ਰਾਜਿੰਦਰ ਸਚਦੇਵਾ, ਜੇ.ਈ ਦਿਪਾਂਸ਼, ਜੇ.ਈ ਪੰਚਾਇਤ ਜਸਪਾਲ ਮਸੀਹ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਰਹੇ |