MLA Kulwant Singh

ਵਿਧਾਇਕ ਕੁਲਵੰਤ ਸਿੰਘ ਵੱਲੋਂ 10.71 ਲੱਖ ਰੁਪਏ ਦੀ ਲਾਗਤ ਵਾਲੇ ਬੈਡਮਿੰਟਨ ਕੋਰਟ ਦਾ ਉਦਘਾਟਨ

ਐਸ.ਏ.ਐਸ ਨਗਰ (ਮੋਹਾਲੀ), 02 ਅਪ੍ਰੈਲ 2025: ਐਸ.ਏ.ਐਸ ਨਗਰ (ਮੋਹਾਲੀ) ਤੋਂ ਹਲਕਾ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਅੱਜ ਵਾਰਡ ਨੰ. 50 ਫੇਜ਼-1 ਵਿਖੇ ਪਾਰਕ ਨੰ.2 ਵਿੱਚ ਨਗਰ ਨਿਗਮ ਵੱਲੋਂ ਤਿਆਰ ਕੀਤੇ ਗਏ ਬੈਡਮਿੰਟਨ ਕੋਰਟ ਲੋਕ ਅਰਪਣ ਕੀਤਾ | ਬੈਡਮਿੰਟਨ ਕੋਰਟ ਦਾ ਉਦਘਾਟਨ ਕਰਕੇ ਕੁਲਵੰਤ ਸਿੰਘ ਨੇ ਵਾਰਡ ਨਿਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਹੈ |

ਇਸ ਬੈਡਮਿੰਟਨ ਕੋਰਟ ‘ਚ ਖਿਡਾਰੀਆਂ ਦੀ ਸਹੂਲਤ ਲਈ ਆਧੁਨਿਕ ਤਕਨੀਕ ਵਾਲਾ ਮੈਟ ਲਗਾਇਆ ਹੈ। ਇਸ ਬੈਡਮਿੰਟਨ ਕੋਰਟ ‘ਚ’ਰਾਤ ਚ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਖਿਡਾਰੀਆਂ ਨੂੰ ਰਾਤ ‘ਚ ਵੀ ਖੇਡਣ ਦੀ ਸਹੂਲਤ ਮਿਲੇਗੀ। ਇਸ ਬੈਡਮਿੰਟਨ ਕੋਰਟ ਨੂੰ ਜਾਲੀ ਲਗਾ ਕੇ ਕਵਰ ਕੀਤਾ ਹੈ। ਇਸ ਬੈਡਮਿੰਟਨ ਕੋਰਟ ਦਾ ਰਕਬਾ 59 x 32 ਫੁੱਟ ਹੈ। ਬੈਡਮਿੰਟਨ ਕੋਰਟ ਨੂੰ ਨਗਰ ਨਿਗਮ ਮੋਹਾਲੀ ਵੱਲੋਂ 10.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਨੂੰ ਬੈਡਮਿੰਟਨ ਦੀ ਖੇਡ ਲਈ ਭਵਿੱਖ ‘ਚ ਹੋਣ ਵਾਲੀਆਂ ਖੇਡਾਂ ਲਈ ਤਿਆਰੀ ਕਰਨ ਦੀ ਸਹੂਲਤ ਮਿਲੇਗੀ।

ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ‘ਚ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਭਰ ‘ਚ ਖੇਡ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਨ ਚ ਪਹਿਲਕਦਮੀ ਕੀਤੀ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਉਨ੍ਹਾਂ ਨੂੰ ਏਸ਼ੀਆਈ ਅਤੇ ਉਲੰਪਿਕਸ ਦੀ ਤਿਆਰੀ ਅਤੇ ਅਭਿਆਸ ਲਈ ਨਕਦ ਰਾਸ਼ੀ ਦੇਣ ਤੋਂ ਇਲਾਵਾ ਮੈਡਲ ਜਿੱਤ ਕੇ ਆਉਣ ਤੇ ਨਕਦ ਇਨਾਮ ਅਤੇ ਉੱਚ ਸਿਵਲ ਤੇ ਪ੍ਰਸ਼ਾਸਕੀ ਅਹੁਦੇ ਤੇ ਤਾਇਨਾਤੀ ਦਿੱਤੀ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਖੇਡਾਂ ਜਿੱਥੇ ਸਾਡੇ ਜੀਵਨ ਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ, ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵੀ ਸਭ ਤੋਂ ਵਧੀਆ ਰਸਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੌਮਾਂਤਰੀ ਮੁਕਾਬਲਿਆਂ ‘ਚ ਪ੍ਰਤੀਨਿਧਤਾ ਕਰਨ ਵਿੱਚ ਉੱਤਰੀ ਸੂਬਿਆਂ ਦੇ ਖਿਡਾਰੀਆਂ ‘ਚੋਂ ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਦੀ ਵੱਡੀ ਸ਼ਮੂਲੀਅਤ ਹੈ, ਜਿਸ ਦਾ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਮਾਣ ਰਹਿੰਦਾ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਹਰ ਖੇਤਰ ‘ਚ ਮੋਹਰੀ ਬਣਾਉਣ ਦੇ ਯਤਨਾਂ ਤਹਿਤ ਖੇਡਾਂ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ‘ਚ ਭਾਗ ਲੈਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ।

ਇਸ ਦੌਰਾਨ ਪਰਮਿੰਦਰ ਪਾਲ ਸਿੰਘ ਸੰਧੂ ਕਮਿਸ਼ਨਰ ਨਗਰ ਨਿਗਮ, ਨਰੇਸ਼ ਕੁਮਾਰ ਬੱਤਾ ਚੀਫ ਇੰਜੀਨੀਅਰ ਨਗਰ ਨਿਗਮ ਮੋਹਾਲੀ, ਐਕਸੀਅਨ ਸੁਨੀਲ ਕੁਮਾਰ, ਸੁਭਾਸ਼ ਸ਼ਰਮਾ ਵਾਈਸ ਚੇਅਰਮੈਨ ਜਲ ਸਪਲਾਈ ਅਤੇ ਸੀਵਰੇਜ ਬੋਰਡ , ਗੁਰਮੀਤ ਕੌਰ ਐੱਮ ਸੀ, ਹਰਬਿੰਦਰ ਸਿੰਘ ਸੈਣੀ ਬਲਾਕ ਪ੍ਰਧਾਨ,ਹਰਮੇਸ ਸਿੰਘ ਕੁੰਭੜਾ, ਸਤਨਾਮ ਸਿੰਘ ਦਾਊਂ, ਜਸਪਾਲ ਸਿੰਘ ਮਟੌਰ ,ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Read More: ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਜਗਤਪੁਰਾ ਵਿਖੇ ਸੋਲਡ ਵੇਸਟ ਮੈਨੇਜਮੈਂਟ ਤੇ ਆਂਗਣਵਾੜੀ ਸੈਂਟਰ ਦਾ ਰੱਖਿਆ ਨੀਂਹ ਪੱਥਰ

Scroll to Top