MLA ਕੁਲਵੰਤ ਸਿੰਘ ਨੇ ਕੀਤੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ‘ਚ ਕੀਤੀ ਸ਼ਿਰਕਤ

ਮੋਹਾਲੀ 29 ਸਤੰਬਰ 2025 : ਭਾਈ ਲਾਲੋ ਜੀ ਦੇ ਜੀਵਨ ਅਤੇ ਉਨਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅੱਜ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ, ਭਾਈ ਲਾਲੋ (Bhai Lalo Ji’s ) ਜੀ ਨੇ ਹਮੇਸ਼ਾ ਕਿਰਤ ਕਰੋ ਅਤੇ ਵੰਡ ਕੇ ਛਕੋ- ਫਲਸਫੇ ਦੇ ਸਬੰਧ ਵਿੱਚ ਸਮੁੱਚੀ ਲੁਕਾਈ ਦੇ ਵਸ਼ਿੰਦਿਆਂ ਨੂੰ ਆਪਣੇ ਜੀਵਨ ਵਿੱਚ ਅਪਣਾਏ ਜਾਣ ਦਾ ਹੋਕਾ ਦਿੱਤਾ, ਲੋੜਵੰਦਾਂ ਦੀ ਸੇਵਾ ਕਰਨ ਦੇ ਲਈ ਅਤੇ ਕਿਰਤ ਕਮਾਈ ਵਿੱਚ ਵਿਸ਼ਵਾਸ ਰੱਖਦਿਆਂ ਹੋਇਆਂ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ|

ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਾਨੂੰ ਸਭਨਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਰਤ ਕਰੋ ਅਤੇ ਵੰਡ ਛਕੇ ਤੇ ਅਮਲ ਕਰਨ ਦੇ ਲਈ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਦੇਣ ਦਾ ਉਪਰਾਲਾ ਹਰ ਹੀਲੇ ਕੀਤਾ ਜਾਵੇ, ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਰਾਮਗੜੀਆ ਸਭਾ ਮੋਹਾਲੀ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਦੀ ਅਗਵਾਈ ਹੇਠ ਬ੍ਰਹਮ ਗਿਆਨੀ -ਭਾਈ ਲਾਲੋ ਜੀ ਦੇ ਜਨਮ ਦਿਹਾੜੇ ਮੌਕੇ ਰਾਮਗੜੀਆ ਭਵਨ ਮੋਹਾਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਸਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਸਾਫ ਸੁਥਰੀ ਕਿਰਤ ਕਰਕੇ ਨੌਜਵਾਨ ਪੀੜੀ ਦੇ ਲਈ ਖੁਦ ਪ੍ਰੇਰਣਾ ਬਣਨਾ ਚਾਹੀਦਾ ਹੈ|

ਗੱਲ ਦੱਸਣਯੋਗ ਹੈ ਕਿ ਅੱਜ ਸਵੇਰ ਵੇਲੇ ਰਾਮਗੜੀਆ ਭਵਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਪੁਰਸ਼ੋਤਮ ਸਿੰਘ ਜੀ ਅਤੇ ਸਾਥੀਆਂ ਨੇ ਕੀਰਤਨ ਕੀਤਾ ਅਤੇ ਕਥਾ ਵਿਚਾਰ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ ) , ਜਦਕਿ ਇਸਤਰੀ ਸਤਸੰਗ ਜਥੇ ਵੱਲੋਂ ਵੀ ਕੀਰਤਨ ਰਾਹੀਂ ਗੁਰੂ ਵਿਚਾਰਾਂ ਦੇ ਜਰੀਏ ਸੰਗਤਾਂ ਨੂੰ ਨਿਹਾਲ ਕੀਤਾ, ਇਸ ਮੌਕੇ ਤੇ ਡਾਕਟਰ ਸਤਿੰਦਰ ਸਿੰਘ ਭਵਰਾ ਡਾਕਟਰ ਹਰਚਰਨ ਸਿੰਘ ਰਨੌਤਾ -ਸਾਬਕਾ ਪ੍ਰਧਾਨ ਰਾਮਗੜੀਆ ਸਭਾ ਮੋਹਾਲੀ ਡਾਕਟਰ ਗੁਰਪ੍ਰੀਤ ਸਿੰਘ ਬਬਰਾ ਡਾਇਰੈਕਟਰ ਮੈਕਸ ਮੋਹਾਲੀ ਆਪ ਨੇਤਾ- ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਸਾਬਕਾ ਪ੍ਰਧਾਨ ਰਾਮਗੜੀਆ ਸਭਾ ਜਸਵੰਤ ਸਿੰਘ ਭੁੱਲਰ, ਪ੍ਰਦੀਪ ਸਿੰਘ ਭਾਰਜ, ਠੇਕੇਦਾਰ ਮਨਜੀਤ ਸਿੰਘ ਮਾਨ, ਡਾਕਟਰ ਐਸ ਐਸ ਬਾਹਰੀ, ਅਵਤਾਰ ਸਿੰਘ ਮੌਲੀ ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਭੜਾ, ਵੀ ਹਾਜ਼ਰ ਸਨ|

Read More: ਏਸੀ ਕਮਰਿਆਂ ‘ਚ ਬੈਠੇ ਅਧਿਕਾਰੀਆਂ ਨੂੰ MLA ਕੁਲਵੰਤ ਸਿੰਘ ਨੇ ਸੜਕਾਂ ਦੀ ਦਿਖਾਈ ਅਸਲੀ ਹਾਲਤ

Scroll to Top