ਮੋਹਾਲੀ, 15 ਜਨਵਰੀ 2024: ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਅੱਜ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਚ ਲੋਕਾਂ ਦੇ ਹਿੱਤ ਨੂੰ ਅੱਗੇ ਰੱਖਦੇ ਹੋਏ ਇੰਤਕਾਲ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਲਗਾਏ ਜਾ ਰਹੇ ਹਨ | ਇਸੇ ਤਹਿਤ ਲੰਬਿਤ ਇੰਤਕਾਲ ਦਰਜ ਕਰਨ ਲਈ ਸੋਮਵਾਰ ਨੂੰ ਮੋਹਾਲੀ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ- ਤਹਿਸੀਲਾਂ ਚ ਵਿਸ਼ੇਸ਼ ਕੈਂਪ ਲਗਾਏ ਗਏ ਹਨ |
ਮੋਹਾਲੀ ਤਹਿਸੀਲ ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਪਹੁੰਚੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਵੱਲੋਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਦਾ ਮੁੱਖ ਮਕਸਦ ਸੂਬੇ ਦੇ ਲੋਕਾਂ ਨੂੰ ਤਹਿਸੀਲਾਂ ਵਿੱਚ ਹੋ ਰਹੀਆ ਖੱਜਲ-ਖ਼ੁਆਰੀ ਤੋਂ ਬਚਾਉਣਾ ਹੈ।
ਵਿਧਾਇਕ (MLA Kulwant Singh) ਵੱਲੋਂ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੀ ਹਦਾਇਤ ਕਰਦਿਆਂ ਆਖਿਆ ਕਿ ਲੋਕਾਂ ਦੇ ਜਾਇਜ਼ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਘਟਿਆ ਹੈ | ਇਸਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਗਰਸ ਨਾਲ ਗਠਜੋੜ ਹੋਵੇ ਜਾਂ ਨਾਂ ਹੋਵੇ ਇਸ ਵਾਰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ।
ਉੱਥੇ ਹੀ ਐੱਸਡੀਐੱਮ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਇੰਤਕਾਲ ਦੇ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ ਲਈ ਦੂਜਾ ਕੈਂਪ ਹੈ। ਪਹਿਲੇ ਕੈਂਪ ਵਿੱਚ ਮੋਹਾਲੀ ਤੇ ਬਨੂੜ ਤਹਿਸੀਲ ਵਿੱਚ 300 ਮਾਮਲੇ ਨਿਪਟਾ ਲਏ ਸੀ ਅਤੇ ਅੱਜ ਵੀ ਪੂਰੇ ਮਾਮਲੇ ਨਿਪਟਾ ਲਏ ਜਾਣਗੇ | ਉਨ੍ਹਾਂ ਕਿਹਾ ਕਿ ਸ਼ਾਮ ਤੱਕ ਲੰਬਿਤ 152 ਮਾਮਲੇ ਨਿਪਟਾ ਲਏ ਜਾਣ ਦੀ ਉਮੀਦ ਹੈ।