July 4, 2024 6:10 pm
ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2″ ਤਹਿਤ ਬਲਾਕ ਪੱਧਰੀ ਖੇਡਾਂ ‘ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ਮੂਲੀਅਤ

ਡੇਰਾਬਸੀ/ ਐੱਸ.ਏ.ਐੱਸ.ਨਗਰ, 05 ਸਤੰਬਰ: ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਮੁੜ ਖੇਡ ਮੈਦਾਨਾਂ ਨਾਲ ਜੋੜਨ ਵਾਸਤੇ ਸ਼ੁਰੂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਅੰਦਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਨ੍ਹਾਂ ਖੇਡਾਂ ਸਦਕਾ ਨੌਜਵਾਨ ਮੁੜ ਖੇਡ ਮੈਦਾਨਾਂ ਵਿੱਚ ਆ ਰਹੇ ਹਨ।

ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਡ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ
ਦੌਰਾਨ ਜੇਤੂਆਂ ਨੂੰ ਮੈਡਲ ਦੇਣ ਮੌਕੇ ਕੀਤਾ।

ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਨੂੰ ਅੱਖੋਂ ਪਰੋਖੇ ਕਰ ਕੇ ਰੱਖਿਆ, ਜਿਸ ਕਾਰਨ ਸਾਡੇ ਨੌਜਵਾਨ ਖੇਡਾਂ ਤੋਂ ਦੂਰ ਹੋਣ ਲੱਗ ਪਏ ਸਨ। ਜਦੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੋਂਦ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿਸੇਸ਼ ਉਪਰਾਲੇ ਕਰਨੇ ਸ਼ੁਰੂ ਕੀਤੇ ਗਏ, ਜਿਸ ਸਦਕਾ ਅੱਜ ਸਾਡੇ ਨੌਜਵਾਨ ਬਿਹਤਰ ਸਹੂਲਤਾਂ ਨਾਲ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ ਵਿਖਾ ਰਹੇ ਹਨ।

ਹਲਕਾ ਵਿਧਾਇਕ ਨੇ ਇਸ ਮੌਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਉਹਨਾਂ ਕਿਹਾ ਕਿ ਮਨੁੱਖੀ ਸਰੀਰ ਲਈ ਖੇਡਾਂ ਬਹੁਤ ਜ਼ਰੂਰੀ ਹਨ ਕਿਉਂਕਿ ਖੇਡਾਂ ਨਾਲ ਜਿਥੇ ਖਿਡਾਰੀ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਹਨ, ਉਥੇ ਹੀ ਮਾਨਸਿਕ ਤੌਰ ‘ਤੇ ਵੀ ਚੁਸਤ ਦਰੁਸਤ ਰਹਿੰਦੇ ਹਨ।

ਸ. ਰੰਧਾਵਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਨਾਲ ਜ਼ਰੂਰ ਜੁੜਨ ਤਾਂ ਜੋ ਸਮਾਜ ਵਿੱਚੋਂ ਭੈੜੀਆਂ ਅਲਾਮਤਾਂ ਦਾ ਖਾਤਮਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਅੱਜ ਕਰਵਾਏ ਮੁਕਾਬਲਿਆਂ ਤਹਿਤ 400 ਮੀਟਰ ਲੜਕੀਆਂ 17 ਸਾਲ ਵਿੱਚ
ਨੇਹਾ, ਸ.ਸ.ਸ.ਸ. ਡੇਰਾਬਸੀ ਨੇ ਪਹਿਲਾ,
ਅੰਜਲੀ , ਸ.ਹ.ਸ. ਤੰਗੋਰੀ ਨੇ ਦੂਜਾ,
ਪਿੰਕੀ, ਸ.ਹ.ਸ. ਤੰਗੋਰੀ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ 21 ਲੜਕੀਆਂ 400 ਮੀਟਰ ਵਿਚ ਪਹਿਲਾ ਸਥਾਨ ਸਤਵਿੰਦਰ ਕੌਰ ਡੇਰਾਬਸੀ ਕਾਲਜ, ਦੂਜਾ ਸਥਾਨ ਗਗਨਪ੍ਰੀਤ ਕੌਰ ਡੇਰਾਬਸੀ ਕਾਲਜ ਅਤੇ ਤੀਜਾ ਸਥਾਨ ਹਰਮਨ ਦੇਵੀ ਡੇਰਾਬਸੀ ਨੇ ਹਾਸਲ ਕੀਤਾ।

ਅੰਡਰ 17 ਲੜਕੇ 400 ਮੀਟਰ ਵਿਚ ਪਹਿਲਾ ਸਥਾਨ ਸੁਮਿਤ, ਸ.ਹ.ਸ. ਤੰਗੋਰੀ, ਦੂਜਾ ਸਥਾਨ
ਰਾਹੁਲ, ਸ.ਹ.ਸ. ਤੰਗੋਰੀ ਅਤੇ ਤੀਜਾ ਸਥਾਨ
ਵਿਸ਼ੂ, ਸੇਂਟ ਸੋਲਜਰ ਸਕੂਲ ਤੇ ਗੁਰਜੋਤ, ਗੁਰੂ ਨਾਨਕ ਮਾਡਲ ਸਕੂਲ ਨੇ ਹਾਸਲ ਕੀਤਾ।

ਅੰਡਰ 21 ਲੜਕੇ 400 ਮੀਟਰ ਵਿਚ ਪਹਿਲਾ ਸਥਾਨ ਅਨੀਕੇਤ, ਸ.ਸ.ਸ.ਸ. ਜੌਲੀ, ਦੂਜਾ ਸਥਾਨ ਸ਼ਿਵ ਸ਼ੰਕਰ, ਡੇਰਾਬਸੀ ਕਾਲਜ ਅਤੇ ਤੀਜਾ ਸਥਾਨ ਰਾਹੁਲ ਪੰਡਿਤ, ਡੇਰਾਬਸੀ ਕਾਲਜ ਨੇ ਹਾਸਲ ਕੀਤਾ।

ਅੰਡਰ 21 ਲੜਕੇ 800 ਮੀਟਰ ਵਿਚ ਪਹਿਲਾ ਸਥਾਨ ਅਨੀਕੇਤ ਸ.ਸ.ਸ.ਸ. ਜੌਲੀ, ਦੂਜਾ ਸਥਾਨ, ਅਕਸ਼ੈ ਕੁਮਾਰ, ਸ.ਸ.ਸ.ਸ. ਜੌਲੀ ਅਤੇ ਤੀਜਾ ਸਥਾਨ ਈਸ਼ਾਂਤ, ਸੇਂਟ ਸੋਲਜਰ ਸਕੂਲ ਢਕੋਲੀ ਨੇ ਹਾਸਲ ਕੀਤਾ।

ਸ਼ਾਟਪੁੱਟ ਅੰਡਰ 14 ਲੜਕੀਆਂ ਵਿਚ ਪਹਿਲਾ ਸਥਾਨ ਨੈਤਿਕਾ ਸ.ਹ.ਸ. ਮੁਬਾਰਕਪੁਰ, ਦੂਜਾ ਸਥਾਨ ਨਵਦੀਪ ਕੌਰ ਸ.ਹ.ਸ. ਤੰਗੌਰੀ ਅਤੇ ਤੀਜਾ ਸਥਾਨ , ਪ੍ਰਭਜੋਤ ਕੌਰ ਸ.ਹ.ਸ.ਤੰਗੋਰੀ ਨੇ ਹਾਸਲ ਕੀਤਾ।

ਸ਼ਾਟਪੁੱਟ ਅੰਡਰ 17 ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ
ਰਕਸ਼ੀਤ, ਸਤਲੁਜ ਪਬਲਿਕ ਸਕੂਲ, ਦੂਜਾ ਸਥਾਨ
ਰਣਜੋਗ ਸਿੰਘ ਸ.ਹ.ਸ. ਬੇੜਾ ਅਤੇ ਤੀਜਾ ਸਥਾਨ
ਹਰਪ੍ਰੀਤ ਸਿੰਘ ਸੇਂਟ ਸੋਲਜਰ ਢਕੌਲੀ ਨੇ ਹਾਸਲ ਕੀਤਾ।

ਲੰਬੀ ਛਾਲ ਅੰਡਰ 14 ਲੜਕਿਆਂ ਵਿਚ ਪਹਿਲਾ ਸਥਾਨ ਮੁਹੰਮਦ ਆਦਿਲ, ਸ.ਹ.ਸ. ਧਰਮਗੜ, ਦੂਜਾ ਸਥਾਨ ਸੁਸ਼ੀਲ ਸ.ਸ.ਸ.ਸ. ਲੋਹਗੜ੍ਹ ਅਤੇ ਤੀਜਾ ਸਥਾਨ ਦੀਪਕ ਕੁਮਾਰ ਸ.ਸ.ਸ.ਸ. ਕੁਰੜੀ ਨੇ ਹਾਸਲ ਕੀਤਾ।