MLA Jeevan Jyot Kaur

ਵਿਧਾਇਕਾ ਜੀਵਨਜੋਤ ਕੌਰ ਨੇ ਕਿਸਾਨਾਂ ਦੀਆਂ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 04 ਅਪ੍ਰੈਲ 2023: ਬੇਮੌਸਮੀ ਬਾਰਿਸ਼ ਕਰਕੇ ਫਸਲਾਂ ਦੇ ਹੋਏ ਵੱਡੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਪੂਰਬੀ ਅੰਮ੍ਰਿਤਸਰ ਦੀ ਵਿਧਾਇਕਾ ਜੀਵਨਜੋਤ ਕੌਰ (MLA Jeevan Jyot Kaur) ਵੇਰਕਾ ਇਲਾਕੇ ‘ਚ ਪਹੁੰਚੇ | ਉਨ੍ਹਾਂ ਦੇ ਨਾਲ ਇਸ ਮੌਕੇ ਅਧਿਕਾਰੀ ਵੀ ਮੌਜੂਦ ਸਨ |ਇਸ ਮੌਕੇ ਜੀਵਨਜੋਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਕਰਕੇ ਕਾਫੀ ਸੰਜੀਦਾ ਹੈ, ਜਿੰਨੀਆ ਫਸਲਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਪ੍ਰਤੀਸ਼ਤ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਜਲਦੀ ਹੀ ਦਿੱਤਾ ਜਾਵੇਗਾ |

ਇੱਕ ਪਾਸੇ ਜੀਵਨਜੋਤ ਕੌਰ (MLA Jeevan Jyot Kaur) ਵੱਲੋਂ ਕਿਸਾਨਾਂ ਨੂੰ ਖ਼ਰਾਬ ਹੋਈ ਫਸਲ ਦਾ ਪ੍ਰਤੀਸ਼ਤ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ | ਦੂਜੇ ਪਾਸੇ ਕਿਸਾਨ ਖ਼ਰਾਬ ਹੋਈ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗ ਰਹੇ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ ਪਰ ਫੇਰ ਵੀ ਉਹ 50 ਹਜ਼ਾਰ ਰੁਪਏ ਨੂੰ ਠੀਕ-ਠੀਕ ਮੁਆਵਜ਼ਾ ਮੰਨਦੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਖ਼ਰਾਬ ਹੋਈ ਫ਼ਸਲ ਨੂੰ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ |

ਇਸ ਲਈ ਵਿਭਾਗ ਵੱਲੋਂ ਜਾਇਜ਼ਾ ਲੈਣ ਅਤੇ ਗਿਰਦਾਵਰੀ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਿਧਾਇਕ ਵੀ ਗਏ ਸਨ, ਪਰ ਸਰਕਾਰੀ ਮੁਆਵਜ਼ੇ ਦੀ ਰਕਮ ਅਤੇ ਕਿਸਾਨਾਂ ਵੱਲੋਂ ਮੰਗੀ ਜਾ ਰਹੀ ਮੁਆਵਜ਼ੇ ਦੀ ਰਕਮ ਵਿੱਚ ਕਾਫੀ ਅੰਤਰ ਹੈ |

Scroll to Top