contractual teachers

MLA ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ

ਸਮਰਾਲਾ 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ 12500 ਕੱਚੇ ਅਧਿਆਪਕਾਂ (Contractual Teachers) ਨੂੰ ਨਿਯੁਕਤੀ ਪੱਤਰ ਵੰਡੇ, ਇਸੇ ਤਹਿਤ ਅੱਜ ਹਲਕਾ ਸਮਰਾਲਾ ਵਿੱਚ ਵੀ ਐਮਐਲਏ ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਹਲਕੇ ਦੇ 50 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ। ਨਿਯੁਕਤੀ ਪੱਤਰ ਲੈਂਦੇ ਹੋਏ ਕੁੱਝ ਅਧਿਆਪਕ ਭਾਵੁਕ ਵੀ ਹੋ ਗਏ ਅਧਿਆਪਕਾ ਦਾ ਕਹਿਣਾ ਸੀ ਕਿ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਸਾਡੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਅਸੀਂ ਅਨੇਕਾਂ ਰੈਲੀਆਂ ਅਤੇ ਧਰਨੇ ਵੀ ਲਾਏ। ਅਕਾਲੀ ਅਤੇ ਕਾਂਗਰਸ ਸਰਕਾਰ ਸਮੇਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਸਰਕਾਰ ਨੇ ਹਰ ਇਕ ਵਰਗ ਦੀ ਪਹਿਲ ਦੇ ਅਧਾਰ ‘ਤੇ ਸੁਣਵਾਈ ਕੀਤੀ ਹੈ। ਉਨ੍ਹਾਂ ਕਿਹਾ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਜੋ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ ।

ਨਿਯੁਕਤੀ ਪੱਤਰ ਪ੍ਰਾਪਤ ਕਰਦੇ ਹੋਏ ਸੁੱਖਰਾਮ ਨੇ ਆਪਣੇ 18 ਸਾਲ ਦੀ ਸੰਘਰਸ਼ ਭਰੀ ਨੌਕਰੀ ਬਾਰੇ ਦੱਸਿਆ ਕਿ ਜਦੋਂ ਉਸਨੇ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਇੱਕ ਹਜ਼ਾਰ ਰੁਪਏ ਤਨਖ਼ਾਹ ਹੁੰਦੀ ਸੀ, ਜਿਸ ਵਿੱਚ ਉਸਦੇ ਘਰ ਦਾ ਗੁਜ਼ਾਰਾ ਹੋਣਾ ਬੜਾ ਮੁਸ਼ਕਿਲ ਸੀ। ਜਿਸ ਕਰਕੇ ਉਹ ਕਦੇ ਮਜ਼ਦੂਰੀ ਕਰਦਾ ਕਦੇ ਬਰਗਰ ਦੀ ਰੇੜੀ ਅਤੇ ਕਦੇ ਹੋਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਨਿਯੁਕਤੀ ਪੱਤਰ ਲੈਂਦੇ ਹੋਏ ਭਾਵੁਕ ਹੋਏ ਸੁੱਖਾਰਾਮ ਨੇ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕੀਤਾ।

Scroll to Top