ਚੰਡੀਗੜ੍ਹ, 04 ਦਸੰਬਰ 2023: ਉੱਤਰ-ਪੂਰਬੀ ਸੂਬਾ ਮਿਜ਼ੋਰਮ (Mizoram) ਕਦੇ ਕਾਂਗਰਸ ਦੇ ਅਧੀਨ ਅਤੇ ਕਦੇ ਮਿਜ਼ੋ ਨੈਸ਼ਨਲ ਫਰੰਟ (MNF) ਸਰਕਾਰਾਂ ਦੇ ਅਧੀਨ ਸੱਤਾ ਵਿੱਚ ਰਿਹਾ ਹੈ। ਇਸ ਵਾਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਐੱਮਐੱਨਐੱਫ ਦਾ ਜ਼ੋਰਮਥੰਗਾ ਆਪਣੀ ਸਰਕਾਰ ਨੂੰ ਬਚਾਉਣ ‘ਚ ਕਾਮਯਾਬ ਹਨ ਜਾਂ ਸੂਬੇ ਦੇ ਸਾਬਕਾ ਆਈਪੀਐੱਸ ਲਾਲਦੁਹੋਮਾ ਦੀ ਅਗਵਾਈ ‘ਚ ਬਣੀ ਨਵੀਂ ਸਿਆਸੀ ਪਾਰਟੀ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡਪੀਐੱਮ) ਨਵਾਂ ਸਿਆਸੀ ਸਮੀਕਰਨ ਤਿਆਰ ਕਰੇਗੀ। ਸ਼ੁਰੂਆਤੀ ਰੁਝਾਨਾਂ ‘ਚ ਜ਼ੈੱਡਪੀਐੱਮ 27, ਐੱਮਐੱਨਐੱਫ 09, 1 ਕਾਂਗਰਸ ਅਤੇ ਭਾਜਪਾ 03 ਸੀਟਾਂ ‘ਤੇ ਅੱਗੇ ਚਾਲ ਰਹੀ ਹੈ | ਮਿਜ਼ੋਰਮ (Mizoram) ‘ਚ ਸਰਕਾਰ ਬਣਾਉਣ ਲਈ 21 ਸੀਟਾਂ ਦ ਲੋੜ ਹੈ |
ਜਨਵਰੀ 19, 2025 4:24 ਪੂਃ ਦੁਃ