July 6, 2024 6:43 pm

ZEE5 ‘ਤੇ ਜਲਦ ਹੋਣ ਜਾ ਰਿਹੈ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਵਰਲਡ ਡਿਜੀਟਲ ਪ੍ਰੀਮੀਅਰ !

ਨੈਸ਼ਨਲ, 12 ਅਪ੍ਰੈਲ 2023: ZEE5, ਭਾਰਤ ਦਾ ਸਭ ਤੋਂ ਵੱਡਾ ਓਟੀਟੀ ਪਲੇਟਫਾਰਮ ਹੈ, ਜਿਸ ਉੱਤੇ ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਅਤੇ ਅਨੀਤਾ ਦੇਵਗਨ ਅਭਿਨੀਤ ਪੰਜਾਬੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੇ ਵਰਲਡ ਡਿਜੀਟਲ ਪ੍ਰੀਮੀਅਰ ਕਰਨ ਜਾ ਰਹੀ ਹੈ। ਇਹ ਫਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ। ਫਿਲਮ ਨੂੰ ਰਿਲੀਜ਼ ਹੁੰਦੇ ਸਾਰ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ 14 ਅਪ੍ਰੈਲ 2023 ਨੂੰ ‘ਮਿੱਤਰਾਂ ਦਾ ਨਾਂ ਚੱਲਦਾ’ ਫਿਲਮ ZEE5 ‘ਤੇ ਦੇਖਣ ਨੂੰ ਮਿਲੇਗੀ।

ਫਿਲਮ ਸਮਾਜ ਦੇ ਇੱਕ ਅਜਿਹੇ ਪੱਖ ਨੂੰ ਉਜਾਗਰ ਕਰਦੀ ਹੈ ਜਿਸਨੂੰ ਅੱਜ ਤੋਂ ਪਹਿਲਾ ਵੱਡੇ ਪਰਦੇ ਉੱਤੇ ਨਹੀਂ ਦਿਖਾਇਆ ਗਿਆ, ਫਿਲਮ ਦੀ ਕਹਾਣੀ ਚਾਰ ਕੁੜੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਆਪਣਾ ਘਰ-ਪਰਿਵਾਰ ਛੱਡ ਪੇਇੰਗ ਗੈਸਟ ਵਜੋਂ ਇਕੱਠੀਆਂ ਰਹਿ ਰਹੀਆਂ ਹਨ। ਕੰਮ ਦੀ ਭਾਲ ਲਈ ਉਹਨਾਂ ਨੂੰ ਸੰਘਰਸ਼ ਕਰਦੇ ਦਿਖਾਇਆ ਗਿਆ ਹੈ ਜਿੱਥੇ ਉਹਨਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲੈਣ ਦੀ ਯੋਜਨਾ ਬਣਾਉਂਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ। ਪਰ ਜਦੋਂ ਉਹ ਕਤਲ ਦੀ ਜਾਂਚ ਵਿੱਚ ਸ਼ੱਕੀ ਬਣ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਉਹ ਆਪਣੇ-ਆਪ ਨੂੰ ਬੇਗੁਨਾਹ ਸਾਬਿਤ ਕਰਨ ਲਈ ਕੋਸ਼ਿਸ਼ ਕਰਦੀਆਂ ਨੇ ਪਰ ਕੋਈ ਵੀ ਉਹਨਾਂ ਦਾ ਸਾਥ ਨਹੀਂ ਦਿੰਦਾ, ਉਦੋਂ ਫਿਲਮ ਦੀ ਕਹਾਣੀ ਦਿਲਚਸਪ ਮੋੜ ਲੈਂਦੀ ਹੈ, ਜਦੋਂ ਇੱਕ ਲਾਡੀ ਨਾਮ ਦਾ ਸਵੈ-ਸਿੱਖਿਅਤ ਕਾਨੂੰਨੀ ਮਾਹਰ ਉਹਨਾਂ ਲਈ ਲੜਨ ਦਾ ਫੈਸਲਾ ਕਰਦਾ ਹੈ, ਪਰ ਕੀ ਉਹ ਵਿਰੋਧ ਅਤੇ ਦਬਾਅ ਦੇ ਬਾਵਜੂਦ ਕਾਮਯਾਬ ਹੋਵੇਗਾ?

ਫਿਲਮ ਸਮਾਜ ਦੇ ਮੁੱਦੇ ਜਿਵੇਂ ਕਿ ਲਿੰਗ ਭੇਦਭਾਵ, ਕੰਮ ਵਾਲੀ ਥਾਂ ‘ਤੇ ਪਰੇਸ਼ਾਨੀ ਅਤੇ ਬੇਰੁਜ਼ਗਾਰੀ ਨੂੰ ਉਜਾਗਰ ਕਰਦੀ ਹੈ। ਹਾਲਾਂਕਿ, ਫਿਲਮ ਹਾਸੇ ਅਤੇ ਡਰਾਮੇ ਦੇ ਵਿਚਕਾਰ ਸੰਪੂਰਨ ਸੰਤੁਲਨ ਬਣਾਈ ਰੱਖਦੇ ਹੋਏ ਇੱਕ ਸਮਾਜਿਕ ਤੌਰ ‘ਤੇ ਸੰਬੰਧਿਤ ਸੰਦੇਸ਼ ਵੀ ਦਰਸ਼ਕਾਂ ਨੂੰ ਪ੍ਰਦਾਨ ਕਰਦੀ ਹੈ।

ਮਨੀਸ਼ ਕਾਲੜਾ, ਚੀਫ ਬਿਜ਼ਨਸ ਅਫਸਰ, ZEE5 ਇੰਡੀਆ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਪੰਜਾਬੀ ਬਲਾਕਬਸਟਰ ਫਿਲਮ – ‘ਮਿੱਤਰਾਂ ਦਾ ਨਾਂ ਚੱਲਦਾ’ ਸਾਡੇ zee 5 ਵਿੱਚ ਸ਼ਾਮਲ ਕੀਤੀ ਗਈ ਹੈ। ਹੁਣ ਤੱਕ ਅਸੀਂ ਸਭ ਤੋਂ ਪ੍ਰਤਿਭਾਸ਼ਾਲੀ ਕਹਾਣੀਕਾਰਾਂ ਨਾਲ ਕੰਮ ਕੀਤਾ ਹੈ ਅਤੇ ਸਾਡੇ ਦਰਸ਼ਕਾਂ ਲਈ ਮਹੱਤਵਪੂਰਨ ਪ੍ਰਦਰਸ਼ਨ ਦੇ ਨਾਲ ਮਨੋਰੰਜਕ ਸਮੱਗਰੀ ਪੇਸ਼ ਕੀਤੀ ਹੈ। ‘ਮਿੱਤਰਾਂ ਦਾ ਨਾਂ ਚੱਲਦਾ’ ਸਮਾਜਿਕ ਸੰਦੇਸ਼ ਦੇਣ ਵਾਲੀ ਇੱਕ ਹੋਰ ਮਨੋਰੰਜਕ ਫਿਲਮ ਹੈ। ਸਾਡੇ ਦਰਸ਼ਕ ਹਮੇਸ਼ਾ ਚੰਗੀਆਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਕੋਸ਼ਿਸ਼ ਤੇ ਇਸ ਫਿਲਮ ਨੂੰ ਆਪਣਾ ਭਰਪੂਰ ਸਮਰਥਨ ਦੇਣਗੇ।”

ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, “ਮੈਂ ਹਮੇਸ਼ਾ ਅਰਥਪੂਰਨ ਪਰ ਮਨੋਰੰਜਕ ਕਹਾਣੀਆਂ ਦਿਖਾਉਣਾ ਚਾਹੁੰਦਾ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀਆਂ ਫਿਲਮਾਂ ਰਾਹੀਂ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ। ਭਾਵੇਂ ਮਿੱਤਰਾਂ ਦਾ ਨਾ ਚੱਲਦਾ ਸਮਾਜਕ ਤੌਰ ‘ਤੇ ਢੁੱਕਵਾਂ ਸੁਨੇਹਾ ਦਿੰਦਾ ਹੈ, ਫਿਰ ਵੀ ਅਸੀਂ ਹਾਸੇ-ਮਜ਼ਾਕ ਅਤੇ ਡਰਾਮੇ ਦੇ ਤੱਤ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਬਰਕਰਾਰ ਰੱਖਿਆ ਹੈ। ਬਾਕਸ ਆਫਿਸ ‘ਤੇ ਸਫਲ ਹੋਣ ਤੋਂ ਬਾਅਦ, ਅਸੀਂ ZEE5 ‘ਤੇ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਾਂ।”

ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ, “ਮਿੱਤਰਾਂ ਦਾ ਨਾਂ ਚੱਲਦਾ ਵਿੱਚ ਕੰਮ ਕਰਨਾ ਮੇਰੇ ਲਈ ਬਹੁਤ ਵਧੀਆਂ ਅਨੁਭਵ ਰਿਹਾ ਕਿਉਂਕਿ ਸਾਰੀ ਕਾਸਟ, ਕਰੂ ਅਤੇ ਸਹਿ-ਅਦਾਕਾਰ ਇੰਨੇ ਪਿਆਰੇ ਸਨ ਕਿ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਾਂ। ਫਿਲਮ ਹਾਸੇ, ਕਾਮੇਡੀ, ਰੋਮਾਂਸ ਨਾਲ ਭਰੀ ਹੋਣ ਦੇ ਨਾਲ-ਨਾਲ ਇੱਕ ਸਮਾਜਿਕ ਸੰਦੇਸ਼ ਵੀ ਪ੍ਰਦਾਨ ਕਰਦੀ ਹੈ ਅਤੇ ਸਾਡਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ ਅਤੇ ਉਹਨਾਂ ਦੇ ਅਜ਼ਮਾਇਸ਼ਾਂ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ। ਮੈਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਫਿਲਮ zee 5 ਦੇ ਵਰਲਡ ਡਿਜਿਟਲ ਪ੍ਰੀਮਿਅਰ ਵਿੱਚ ਸ਼ਾਮਿਲ ਹੋ ਰਹੀ ਹੈ।”

ZEE5 ਭਾਰਤ ਦਾ ਨਵੇਕਲਾ OTT ਪਲੇਟਫਾਰਮ ਹੈ ਅਤੇ ਲੱਖਾਂ ਬਹੁ-ਭਾਸ਼ਾਈ ਮਨੋਰੰਜਨ ਚਾਹਵਾਨਾਂ ਲਈ ਇੱਕ ਪਸੰਦੀਦਾ ਪਲੇਟਫਾਰਮ ਹੈ। ZEE5 ਇੱਕ ਗਲੋਬਲ ਕੰਟੈਂਟ ਪਾਵਰਹਾਊਸ, ZEE ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਿਟੇਡ (ZEEL) ਦਾ ਹੀ ਇੱਕ ਹਿੱਸਾ ਹੈ। ਇਹ ਪਲੇਟਫਾਰਮ 3,500 ਤੋਂ ਵੱਧ ਫਿਲਮਾਂ,1,750 ਟੀਵੀ ਸ਼ੋਅ, 700 ਓਰਿਜ਼ੀਨਲ, ਅਤੇ 5 ਲੱਖ+ ਘੰਟੇ ਵਾਲੀ ਸਮੱਗਰੀ ਦੀ ਇੱਕ ਵਿਸ਼ਾਲ ਅਤੇ ਵਿਭਿੰਨ ਲਾਇਬ੍ਰੇਰੀ ਪੇਸ਼ ਕਰਦਾ ਹੈ। ਇਹ ਕੰਟੈਂਟ 12 ਭਾਸ਼ਾਵਾਂ (ਅੰਗਰੇਜ਼ੀ, ਹਿੰਦੀ, ਬੰਗਾਲੀ, ਮਲਿਆਲਮ, ਤਾਮਿਲ, ਤੇਲਗੂ, ਕੰਨੜ, ਮਰਾਠੀ, ਉੜੀਆ, ਭੋਜਪੁਰੀ, ਗੁਜਰਾਤੀ, ਅਤੇ ਪੰਜਾਬੀ) ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਓਰੀਜ਼ਨਲ, ਭਾਰਤੀ ਅਤੇ ਅੰਤਰਰਾਸ਼ਟਰੀ ਫਿਲਮਾਂ, ਟੀਵੀ ਸ਼ੋਅ, ਸੰਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਪਲੇਟਫਾਰਮ ਬੱਚਿਆਂ ਦੇ ਸ਼ੋਅ, ਸਿਨੇਪਲੇ, ਖਬਰਾਂ, ਸਿਹਤ ਅਤੇ ਜੀਵਨ ਸ਼ੈਲੀ, ਲਾਈਵ ਟੀਵੀ ਆਦਿ ਵੀ ਪੇਸ਼ ਕਰਦਾ ਹੈ।