ਸਪੋਰਟਸ, 15 ਅਗਸਤ 2025: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਹਾਲ ਹੀ ‘ਚ ਵੈਸਟਇੰਡੀਜ਼ ਵਿਰੁੱਧ ਆਪਣਾ 100ਵਾਂ ਟੈਸਟ ਮੈਚ ਖੇਡਿਆ। ਜੁਲਾਈ ‘ਚ ਖਤਮ ਹੋਈ ਲੜੀ ‘ਚ ਸਟਾਰਕ ਨੇ ਕੁੱਲ 15 ਵਿਕਟਾਂ ਲਈਆਂ ਅਤੇ ਟੀਮ ਨੂੰ 3-0 ਨਾਲ ਜਿੱਤ ਦਿਵਾਈ। 35 ਸਾਲਾ ਗੇਂਦਬਾਜ਼ ਇਸ ਸਮੇਂ (ਜਨਵਰੀ 2020 ਤੋਂ) ਸਭ ਤੋਂ ਵੱਧ ਅੰਤਰਰਾਸ਼ਟਰੀ ਵਿਕਟ ਲੈਣ ਵਾਲਾ ਗੇਂਦਬਾਜ਼ ਹੈ |
ਦੁਨੀਆ ਦੇ ਤੇਜ਼ ਗੇਂਦਬਾਜ਼ਾਂ ‘ਚ ਇੱਕ ਸਖ਼ਤ ਮੁਕਾਬਲਾ ਹੈ ਅਤੇ ਜਨਵਰੀ 2020 ਤੋਂ ਹੁਣ ਤੱਕ ਦੇ ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਬੱਲੇਬਾਜ਼ਾਂ ਨੂੰ ਸਭ ਤੋਂ ਵੱਧ ਕਿਸਨੇ ਪਰੇਸ਼ਾਨ ਕੀਤਾ ਹੈ। ਆਸਟ੍ਰੇਲੀਆ ਦਾ ਮਿਸ਼ੇਲ ਸਟਾਰਕ ਇਸ ਸੂਚੀ ‘ਚ ਸਿਖਰ ‘ਤੇ ਹੈ, ਇਸ ਸਮੇਂ ‘ਚ 274 ਵਿਕਟਾਂ ਲੈ ਕੇ ਚੁੱਕੇ ਹਨ।
ਉਨ੍ਹਾਂ ਤੋਂ ਠੀਕ ਬਾਅਦ ਪਾਕਿਸਤਾਨ ਦਾ ਸ਼ਾਹੀਨ ਅਫਰੀਦੀ 272 ਵਿਕਟਾਂ ਨਾਲ ਹੈ। ਵੈਸਟਇੰਡੀਜ਼ ਦਾ ਅਲਜ਼ਾਰੀ ਜੋਸਫ਼ 264 ਵਿਕਟਾਂ ਨਾਲ ਤੀਜਾ ਸਥਾਨ ਹਾਸਲ ਕਰ ਚੁੱਕਾ ਹੈ। ਆਸਟ੍ਰੇਲੀਆ ਦਾ ਪੈਟ ਕਮਿੰਸ 251 ਵਿਕਟਾਂ ਨਾਲ ਚੌਥੇ ਸਥਾਨ ‘ਤੇ ਹੈ, ਜਦੋਂ ਕਿ ਨਿਊਜ਼ੀਲੈਂਡ ਦਾ ਟਿਮ ਸਾਊਥੀ 245 ਵਿਕਟਾਂ ਨਾਲ ਚੋਟੀ ਦੇ ਪੰਜ ‘ਚ ਜਗ੍ਹਾ ਬਣਾ ਚੁੱਕਾ ਹੈ।
ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਨੇ ਵੈਸਟਇੰਡੀਜ਼ ਵਿਰੁੱਧ ਖੇਡੇ ਤੀਜੇ ਟੈਸਟ ਮੈਚ ‘ਚ ਇਤਿਹਾਸ ਰਚਿਆ। ਆਪਣੇ 100ਵੇਂ ਟੈਸਟ ‘ਚ ਸਟਾਰਕ ਨੇ ਗੁਲਾਬੀ ਗੇਂਦ ਨਾਲ ਸਿਰਫ਼ 2.3 ਓਵਰਾਂ ‘ਚ ਪੰਜ ਵਿਕਟਾਂ ਲਈਆਂ। ਆਪਣੀ ਘਾਤਕ ਗੇਂਦਬਾਜ਼ੀ ਦੇ ਨਾਲ ਸਾਥੀ ਗੇਂਦਬਾਜ਼ ਸਕਾਟ ਬੋਲੈਂਡ ਨੇ ਹੈਟ੍ਰਿਕ ਲੈ ਕੇ ਵੈਸਟਇੰਡੀਜ਼ ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਕੈਰੇਬੀਅਨ ਟੀਮ ਸਿਰਫ਼ 27 ਦੌੜਾਂ ‘ਤੇ ਆਲ ਆਊਟ ਹੋ ਗਈ।
Read More: SA ਬਨਾਮ AUS: ਦੱਖਣੀ ਅਫਰੀਕਾ ਦਾ ਸ਼ਾਨਦਾਰ ਪ੍ਰਦਰਸ਼ਨ, ਆਸਟ੍ਰੇਲੀਆ ਦੀ 9 ਟੀ-20 ਮੈਚਾਂ ਬਾਅਦ ਹਾਰ




