ਚੰਡੀਗੜ੍ਹ, 15 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਪਿਛਲੇ 9 ਸਾਲਾਂ ਤੋਂ ਆਈਟੀ ਦਾ ਵੱਧ ਤੋਂ ਵੱਧ ਵਰਤੋ ਕਰ ਸੂਬੇ ਨੂੰ ਡਿਜੀਟਲ ਕ੍ਰਾਂਤੀ ਵਿਚ ਮੋਹਰੀ ਬਣਾਇਆ ਹੈ। ਸਰਕਾਰੀ ਵਿਭਾਗਾਂ ਦੀ ਕਾਰਜਸ਼ੈਲੀਵਿਚ ਆਈਟੀ ਨੇ ਵਿਵਸਥਾ ਬਦਲਾਅ ਦਾ ਇਕ ਨਵਾਂ ਅਧਿਆਏ ਜੋੜਿਆ ਹੈ। ਮੁੱਖ ਮੰਤਰੀ ਨੇ ਮਿਸ਼ਨ 2024 ਨੁੰ ਵੀ ਆਈਟੀ ਨਾਲ ਜੋੜਿਆ ਹੈ ਅਤੇ ਹਰਿਆਣਾ ਨੁੰ ਆਤਮਨਿਰਭਰ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦਿਸ਼ਾ ਵਿਚ ਮੁੱਖ ਮੰਤਰੀ ਨੇ ਸੂਬੇ ਦੇ ਨੌਜੁਆਨਾਂ ਨਾਲ ਆਈਟੀ ਦੀ ਵਰਤੋ ਕਰ ਸਟਾਰਟਅੱਪਸ ਸ਼ੁਰੂ ਕਰ ਕੇ ਹੋਰ ਨੌਜੁਆਨਾਂ ਨੂੰ ਆਤਮਨਿਰਭਰ ਬਨਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਲਗਾਤਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਹੋਰ ਸੂਬਿਆਂ ਦੀ ਤੁਲਣਾ ਵਿਚ ਅਨੋਖੀ ਪਹਿਲ ਕੀਤੀ ਹੈ, ਜਿਸ ਦੇ ਚਲਦੇ ਹਰਿਆਣਾ ਨੂੰ ਕੌਮੀ ਪੱਧਰ ‘ਤੇ ਵੀ ਪਹਿਚਾਣ ਮਿਲੀ ਹੈ। ਹਰਿਆਣਾ ਦਾ ਪਰਿਵਾਰ ਪਹਿਚਾਣ ਪੱਤਰ ਇਸੀ ਡਿਜੀਟਲ ਕ੍ਰਾਂਤੀ ਦਾ ਇਕ ਨਵਾਂ ਉਦਾਹਰਣ ਹੈ, ਜਿਸ ਵਿਚ ਸੂਬੇ ਦੇ ਹਰ ਪਰਿਵਾਰ ਦੀ ਜਾਣਕਾਰੀ ਉਪਲਬਧ ਹੈ।
ਮੁੱਖ ਮੰਤਰੀ ਮਨੋਹਰ ਲਾਲ (Manohar Lal) ਕਹਿੰਦੇ ਹਨ ਕਿ ਹੁਣ ਪਰਿਵਾਰ ਪਹਿਚਾਣ ਪੱਤਰ ਵਿਚ ਉਪਲਬਧ ਡਾਟਾ ਅਨੁਸਾਰ ਸੂਬਾ ਸਰਕਾਰ ਗਰੀਬਾਂ, ਵਾਂਝਿਆਂ ਤੇ ਜਰੂਰਤਮੰਦਾਂ ਦੇ ਲਈ ਯੋਜਨਾਵਾਂ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਸਿੱਧਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ। 8 ਨੰਬਰਾਂ ਦੇ ਇਸ ਪਰਿਵਾਰ ਪਹਿਚਾਣ ਆਈਡੀ ਦਾ ਹੋਰ ਸੂਬੇ ਵੀ ਅਨੁਸਰਣ ਕਰ ਰਹੇ ਹਨ।
ਮੁੱਖ ਮੰਤਰੀ ਦਾ ਮੰਨਣਾ ਹੈ ਕਿ ਅੱਜ ਦੇ ਨੌਜੁਆਨ ਦੇਸ਼ ਦੇ ਭਵਿੱਖ ਦਾ ਆਧਾਰ ਹਨ। ਆਈਟੀ ਸੇਵੀ ਇੰਨ੍ਹਾਂ ਨੋਜੁਆਨਾਂ ਦੀ ਸੋਚ ਗਲੋਬਲ ਹੈ ਅਤੇ ਇਹ ਨੌਜੁਆਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਮਿਸ਼ਨ ਨੂੰ ਸਫਲ ਬਨਾਉਣ ਵਿਚ ਅਹਿਮ ਕੜੀ ਸਾਬਤ ਹੋਣਗੇ। ਅੱਜ ਹਰਿਆਣਾ ਦੇ ਨੌਜੁਆਨਾਂ ਦਾ ਰੁਝਾਨ ਆਈਟੀ ਵੱਲ ਵਧਿਆ ਹੈ। ਚੰਦਰਯਾਨ3 ਵਿਚ ਵੀ ਹਰਿਆਣਾ ਦੇ ਨੌਜੁਆਨਾਂ ਦਾ ਅਮੁੱਲ ਯੋਗਦਾਨ ਰਿਹਾ ਹੈ। ਮੁੱਖ ਮੰਤਰੀ ਦਾ ਮਨਣਾ ਹੈ ਕਿ ਡਿਜੀਟਲ ਪਲੇਟਫਾਰਮ ਦੀ ਵਰਤੋ ਕਰ ਅੱਜ ਦੇ ਨੌਜੁਆਨ ਸਾਡੀ ਖੁਸ਼ਹਾਲ ਵਿਰਾਸਤ ਨੂੰ ਸੁਰੱਖਿਅਤ ਕਰਨ ਅਤੇ ਪ੍ਰੋਤਸਾਹਨ ਦੇਣ ਦਾ ਕੰਮ ਵੀ ਕਰ ਰਹੇ ਹਨ।
ਸੁਸਾਸ਼ਨ ਦਾ ਆਧਾਰ ਆਈਟੀ
ਮਨੋਹਰ ਲਾਲ, ਜੋ ਖੁਦ ਇਕ ਆਈਟੀ ਗਿਆਤਾ ਹਨ, ਨੇ ਆਈਟੀ ਨੁੰ ਸੁਸਾਸ਼ਨ ਦਾ ਆਧਾਰ ਮੰਨਿਆ ਹੈ। ਈ-ਗਵਰਨੈਂਸ ਤੋਂ ਗੁੱਡ ਗਵਰਨੈਂਸ ਦੇ ਆਪਣੇ ਵਿਜਨ ‘ਤੇ ਚਲਦੇ ਹੋਏ ਉਨ੍ਹਾਂ ਨੇ ਸਦਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਆਈਟੀ ਦਾ ਵੱਧ ਤੋਂ ਵੱਧ ਵਰਦੋ ਕਰਨ ਵੱਲ ਪ੍ਰੇਰਿਤ ਕੀਤਾ। ਇਹੀ ਕਾਰਨ ਹੈ ਕਿ ਅੱਜ ਹਰਿਆਣਾ ਵਿਚ 50 ਤੋਂ ਵੱਧ ਸਰਕਾਰੀ ਵਿਭਾਗਾਂ ਨਾਲ ਜੁੜੀ 650 ਤੋਂ ਵੱਧ ਨਾਗਰਿਕ ਸੇਵਾਵਾਂ ਤੇ ਯੋਜਨਾਵਾਂ ਆਨਲਾਇਨ ਹੋ ਚੁੱਕੀਆਂ ਹਨ ਅਤੇ ਘਰ ਬੈਠੇ ਹੀ ਲੋਕ ਇੰਨ੍ਹਾਂ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਚੁੱਕ ਰਹੇ ਹਨ। ਇੰਨ੍ਹਾਂ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਵਿਚ ਯੁਵਾ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ, ਕਿਉਂਕਿ ਗ੍ਰਾਮੀਣ ਪਿਛੋਕੜ ਨਾਲ ਜੁੜੇ ਜਿਆਦਾਤਰ ਮਾਂਪਿਆਂ ਨੂੰ ਆਈਟੀ ਦਾ ਇੰਨ੍ਹੀ ਵਰਤੋ ਕਰਨਾ ਨਹੀਂ ਆਉਂਦਾ, ਜਿੰਨ੍ਹਾਂ ਵੱਧ ਅੱਜ ਦੇ ਨੌਜੁਆਨ ਕਰ ਰਹੇ ਹਨ।
ਸਟਾਰਟਅੱਪਸ ਰਾਹੀਂ ਨੌਜੁਆਨ ਜਾਬ ਸੀਕਰ ਨਹੀਂ ਸਗੋ ਜਾਬ ਗੀਵਰ ਬਣ ਰਹੇ
ਮੁੱਖ ਮੰਤਰੀ (Manohar Lal) ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਮਿਸ਼ਨ ਮੈਰਿਟ ‘ਤੇ ਚਲਦੇ ਹੋਏ ਪਿਛਲੇ 9 ਸਾਲਾਂ ਵਿਚ 1.10 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਪਰ ਸਾਰੇ ਜਾਣਦੇ ਹਨ ਕਿ ਹਰ ਕਿਸੇ ਨੁੰ ਸਰਕਾਰੀ ਨੌਕਰੀ ਮਿਲਣਾ ਸੰਭਵ ਨਹੀਂ ਹੈ। ਇਸ ਲਈ ਮੁੱਖ ਮੰਤਰੀ ਕਹਿੰਦੇ ਹਨ ਕਿ ਨੌਜੁਆਨਾਂ ਨੂੰ ਰੁਜਗਾਰ ਦੇ ਨਾਲ-ਨਾਲ ਸਵੈਰੁਜਗਾਰ ਦੀ ਦਿਸ਼ਾ ਵਿਚ ਕਦਮ ਵਧਾਉਣੇ ਹੋਣਗੇ, ਤਾਂ ਜੋ ਨੌਜੁਆਨ ਰੁਜਗਾਰ ਮੰਗਣ ਦੀ ਥਾਂ ਦੂਜਿਆਂ ਨੂੰ ਰੁਜਗਾਰ ਦੇਣ ਵਾਲੇ ਬਣ ਸਕਣ।
ਮੁੱਖ ਮੰਤਰੀ ਦੀ ਇਸ ਸੋਚਨ ਨੂੰ ਅੱਜ ਸੂਬੇ ਦੇ ਨੌਜੁਅਆਨ ਸਾਕਾਰ ਕਰ ਰਹੇ ਹਨ। ਸੂਬੇ ਦੇ ਕਈ ਨੌਜੁਆਨਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੇ ਸਟਾਰਟਅੱਪਸ ਸ਼ੁਰੂ ਕਰ ਨਾ ਸਿਰਫ ਖੁਦ ਨੂੰ ਆਤਮਨਿਰਭਰ ਬਣਾਇਆ ਹੈ, ਸਗੋ ਸੂਬੇ ਤੇ ਦੇਸ਼ ਦੀ ਆਰਥਕ ਪ੍ਰਗਤੀ ਵਿਚ ਵੀ ਸਹਿਯੋਗ ਕਰ ਰਹੇ ਹਨ। ਇੰਨ੍ਹਾਂ ਸਟਾਰਟਅੱਪਸ ਰਾਹੀਂ ਨੌਜੁਆਨ ਅੱਜ ਜਾਬ ਸੀਕਰ ਨਹੀਂ ਸਗੋ ਜਾਬ ਗੀਵਰ ਬਣ ਰਹੇ ਹਨ।