pubg game

Missing: ਜੇਕਰ ਤੁਹਾਡੇ ਬੱਚੇ ਵੀ ਖੇਡਦੇ ਹਨ Pubg Game ਤਾਂ ਬੱਚਿਆਂ ਦਾ ਰੱਖੋ ਧਿਆਨ

11 ਦਸੰਬਰ 2024: ਅੱਜਕੱਲ੍ਹ ਮੋਬਾਈਲ ਦਾ ਤਕਨੀਕੀ(technological) ਯੁੱਗ ਹੈ। ਜਿਥੇ ਮੋਬਾਈਲ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਥੇ ਹੀ ਮੋਬਾਈਲ(mobile) ਕੁੱਝ ਲੋਕਾਂ ਲਈ ਨੁਕਸਾਨਦਾਇਕ ਵੀ ਸਾਬਤ ਹੋ ਰਿਹਾ ਹੈ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ (Sahanke village of Mamdot town of Ferozepur) ਦੇ ਪਿੰਡ ਸਾਹਣਕੇ ਤੋਂ ਸਾਹਮਣੇ ਆਇਆ ਸੀ। ਜਿਥੇ Pubg Game ਖੇਡਦੇ ਹੋਏ 14 ਸਾਲ ਦੀ ਬੱਚੀ (playing Pubg Game) ਘਰੋਂ ਗਾਇਬ ਹੋ ਗਈ ।

ਜਿਸ ਵਿੱਚ ਇੱਕ ਪਰਿਵਾਰ ਨੇ ਦੱਸਿਆ ਸੀ ਕਿ ਪੱਬ ਜੀ (playing Pubg Game) ਗੇਮ ਖੇਡਦੇ ਹੋਏ ਉਨ੍ਹਾਂ ਦੀ 14 ਸਾਲ ਦੀ ਧੀ ਘਰੋਂ ਬਾਹਰ ਕਿਤੇ ਚਲੀ ਗਈ ਹੈ। ਜਿਸਨੂੰ ਭਾਲਣ ਦੀ ਉਨ੍ਹਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਕਿਤੋਂ ਵੀ ਨਹੀਂ ਮਿਲੀ, ਜਿਸਤੋਂ ਬਾਅਦ ਪਰਿਵਾਰ ਵਾਲਿਆਂ ਨੇ ਥਾਣਾ ਮਮਦੋਟ (Mamdot t police) ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਲੜਕੀ ਨੂੰ ਗਾਜੀਆਬਾਦ ਤੋਂ ਬਰਾਮਦ ਕਰ ਵਾਪਿਸ ਫਿਰੋਜ਼ਪੁਰ (Ghaziabad and brought her back to Ferozepur.) ਲਿਆਂਦਾ।

ਜਾਣਕਾਰੀ ਦਿੰਦਿਆਂ ਡੀਐਸਪੀ ਕਰਨ ਸ਼ਰਮਾ (DSP karan sharma) ਨੇ ਦੱਸਿਆ ਕਿ ਬੀਤੇ ਦਿਨੀਂ ਪਰਿਵਾਰ ਨੇ ਉਨ੍ਹਾਂ ਕੋਲ FIR ਦਰਜ ਕਰਵਾਈ ਸੀ, ਕਿ ਪੱਬ ਜੀ (Pubg Game) ਗੇਮ ਖੇਡਦੇ ਹੋਏ ਉਨ੍ਹਾਂ ਦੀ 14 ਸਾਲ ਦੀ ਲੜਕੀ ਘਰੋਂ ਗਾਇਬ ਹੋ ਗਈ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ (police) ਨੇ ਤਕਨੀਕੀ ਸਹਾਇਤਾ ਨਾਲ ਲੜਕੀ ਨੂੰ ਟਰੇਸ ਕੀਤਾ ਅਤੇ ਪਤਾ ਲੱਗਾ ਕਿ ਲੜਕੀ ਗਾਜੀਆਬਾਦ ਵਿੱਚ ਹੈ।

ਉਥੇ ਹੀ ਉਨ੍ਹਾਂ ਤੁਰੰਤ ਆਪਣੀ ਟੀਮ ਗਾਜੀਆਬਾਦ ਭੇਜੀ ਜਿਥੇ ਪੁਛਗਿੱਛ ਦੌਰਾਨ ਪਤਾ ਚੱਲਿਆ ਕਿ ਪੱਬ ਜੀ ਗੇਮ ((Pubg Game)) ਖੇਡਦੇ ਹੋਏ ਲੜਕੀ ਦੀ ਗੱਲਬਾਤ ਗਾਜੀਆਬਾਦ ਦੇ ਇੱਕ ਲੜਕੇ ਨਾਲ ਹੋਈ ਅਤੇ ਲੜਕਾ ਲੜਕੀ ਨੂੰ ਲੈਣ ਲਈ ਉਸਦੇ ਪਿੰਡ ਆਇਆ ਜਿਥੋਂ ਉਹ ਦੋਨੋਂ ਜਣੇ ਗਾਜੀਆਬਾਦ ਚਲੇ ਗਏ ਸਨ। ਜਦ ਪੁਲਿਸ ਉਥੇ ਪਹੁੰਚੀ ਤਾਂ ਲੜਕੀ ਇੱਕ ਘਰ ਵਿਚੋਂ ਬਰਾਮਦ ਕੀਤੀ ਗਈ ਪਰ ਲੜਕਾ ਉਥੋਂ ਗਾਇਬ ਸੀ। ਜਿਸਤੋਂ ਬਾਅਦ ਉਨ੍ਹਾਂ ਵੱਲੋਂ ਲੜਕੀ ਨੂੰ ਵਾਪਿਸ ਫਿਰੋਜ਼ਪੁਰ ਲਿਆਂਦਾ ਗਿਆ ਹੈ। ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

also more:  Ferozepur News: ਸਕੂਲ ਭੁੱਖਾ ਗਿਆ ਸੀ ਮਾਸੂਮ, ਅਧਿਆਪਕ ਨੇ ਬਣਾਈ ਵੀਡੀਓ ਹੋ ਗਈ ਵਾਇਰਲ

Scroll to Top