Kathua

Kathua: ਕਠੂਆ ਹਮਲੇ ਪਿੱਛੇ ਸ਼ਰਾਰਤੀ ਤਾਕਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਰੱਖਿਆ ਸਕੱਤਰ ਗਿਰੀਧਰ ਅਰਮਾਨੇ

ਚੰਡੀਗੜ, 09 ਜੁਲਾਈ 2024: ਜੰਮੂ-ਕਸ਼ਮੀਰ ਦੇ ਕਠੂਆ (Kathua) ‘ਚ ਬੀਤੇ ਦਿਨ ਹੋਏ ਅਤਿ.ਵਾਦੀਆਂ ਹਮਲੇ ‘ਚ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ | ਇਸਦੇ ਨਾਲ ਮੁੱਠਭੇੜ ਜਾਰੀ ਹੈ | ਇਹ ਸ਼ਹੀਦ ਪੰਜ ਜਵਾਨ ਉੱਤਰਾਖੰਡ ਦੇ ਦੱਸੇ ਜਾ ਰਹੇ ਹਨ |

ਇਸ ਦੌਰਾਨ ਰੱਖਿਆ ਸਕੱਤਰ ਗਿਰੀਧਰ ਅਰਮਾਨੇ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ ਅਤੇ ਹਮਲੇ ਪਿੱਛੇ ਸ਼ਰਾਰਤੀ ਤਾਕਤਾਂ ਨੂੰ ਨਹੀਂ ਬਖਸ਼ੇਗਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਠੂਆ (Kathua) ‘ਚ ਪੰਜ ਜਵਾਨ ਦੀ ਸ਼ਹਾਦਤ ‘ਤੇ ਜਵਾਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਹਮਲੇ ‘ਚ ਜ਼ਖਮੀ ਹੋਏ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ |

ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ‘ਚ ਦੇਸ਼ ਇਨ੍ਹਾਂ ਸ਼ਹੀਦ ਪਰਿਵਾਰਾਂ ਨਾਲ ਖੜ੍ਹਾ ਹੈ | ਦੇਸ਼ ਵਿਰੋਧੀ ਗਤੀਵਿਧੀਆਂ ਖਿਲਾਫ਼ ਕਾਰਵਾਈਆਂ ਜਾਰੀ ਹਨ ਅਤੇ ਸਾਡੀਆਂ ਫੌਜਾਂ ਖੇਤਰ ‘ਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹਨ।

 

Scroll to Top