ਗ੍ਰਹਿ ਮੰਤਰਾਲੇ ਨੇ CBI ਦੇ 15 ਅਧਿਕਾਰੀਆਂ ਨੂੰ ‘ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ’ ਮੈਡਲ ਕੀਤੇ ਪ੍ਰਦਾਨ

Punjab Police

ਚੰਡੀਗੜ੍ਹ 12 ਅਗਸਤ 2022: ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਬੀਆਈ (CBI)  ਦੇ 15 ਅਧਿਕਾਰੀਆਂ ਨੂੰ ‘ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ’ ਮੈਡਲ ਪ੍ਰਦਾਨ ਕੀਤੇ ਹਨ । ਇਨ੍ਹਾਂ ਅਫਸਰਾਂ ਨੇ ਹੀ ਜਸਟਿਸ ਐਸ.ਐਨ. ਸ਼ੁਕਲਾ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕੀਤੀ ਸੀ। ਇਸਦੇ ਨਾਲ ਹੀ 50 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਸੇਵਾਮੁਕਤ ਰੇਲਵੇ ਅਧਿਕਾਰੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ | ਇਸ ਤੋਂ ਇਲਾਵਾ ਇਨ੍ਹਾਂ ਅਫਸਰਾਂ ਨੇ ਨੇਵੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਤਮਗਾ ਜੇਤੂਆਂ ਵਿੱਚ ਏਜੰਸੀ ਦੇ ਏਸੀ-2 ਵਿੰਗ ਵਿੱਚ ਤਾਇਨਾਤ ਡਿਪਟੀ ਐਸ.ਪੀ ਸੁਰਿੰਦਰ ਕੁਮਾਰ ਰੋਹੀਲਾ ਵੀ ਸ਼ਾਮਲ ਹਨ। ਉਸ ਨੇ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਐਸ.ਐਨ ਸ਼ੁਕਲਾ ‘ਤੇ ਕਥਿਤ ਤੌਰ ‘ਤੇ ਇਕ ਪ੍ਰਾਈਵੇਟ ਮੈਡੀਕਲ ਕਾਲਜ ਦਾ ਪੱਖ ਲੈਣ ਲਈ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਸੀ। ਰੋਹਿਲਾ ਵੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।