Ministerial Council: ਮਹਾਰਾਸ਼ਟਰ ‘ਚ ਮੰਤਰੀ ਮੰਡਲ ਦਾ ਵਿਸਥਾਰ, ਮੰਤਰੀਆਂ ਨੂੰ ਚੁਕਾਈ ਜਾਵੇਗੀ ਸਹੁੰ

15 ਦਸੰਬਰ 2024: ਮਹਾਰਾਸ਼ਟਰ ਵਿਧਾਨ (Maharashtra assembly elections) ਸਭਾ ਚੋਣਾਂ ਦੇ ਨਤੀਜਿਆਂ ਤੋਂ 21 ਦਿਨ ਬਾਅਦ ਐਤਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਅਤੇ ਮੰਤਰੀਆਂ ਦੀ ਸਹੁੰ(oath-taking ceremony0  ਚੁੱਕੀ ਜਾਵੇਗੀ। ਸਹੁੰ ਚੁੱਕ ਸਮਾਗਮ ਸ਼ਾਮ 4 ਵਜੇ ਨਾਗਪੁਰ (Nagpur Vidhan Bhavan) ਵਿਧਾਨ ਭਵਨ ਵਿੱਚ ਹੋਵੇਗਾ।

ਮਹਾਰਾਸ਼ਟਰ ‘ਚ 33 ਸਾਲਾਂ ਬਾਅਦ ਸੂਬੇ ਦੀ ਉਪ ਰਾਜਧਾਨੀ ‘ਚ ਮੰਤਰੀ ਮੰਡਲ ਦਾ ਵਿਸਥਾਰ ਅਤੇ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 21 ਦਸੰਬਰ 1991 ਨੂੰ ਮੁੱਖ ਮੰਤਰੀ ਸੁਧਾਕਰ ਰਾਓ ਨਾਇਕ ਦੀ ਕੈਬਨਿਟ ਦਾ ਵਿਸਤਾਰ ਨਾਗਪੁਰ ਵਿੱਚ ਹੀ ਹੋਇਆ ਸੀ।

ਅੱਜ ਹੋਣ ਵਾਲੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ 30-32 ਮੰਤਰੀ ਸਹੁੰ ਚੁੱਕ ਸਕਦੇ ਹਨ। ਇਨ੍ਹਾਂ ਵਿੱਚੋਂ 20-21 ਭਾਜਪਾ ਵਿਧਾਇਕ ਮੰਤਰੀ ਬਣ ਸਕਦੇ ਹਨ। ਜਦੋਂ ਕਿ ਸ਼ਿਵ ਸੈਨਾ ਨੂੰ 11-12 ਮੰਤਰੀ ਅਹੁਦੇ ਮਿਲ ਸਕਦੇ ਹਨ ਅਤੇ ਐਨਸੀਪੀ-ਅਜੀਤ ਧੜੇ ਨੂੰ 9-10 ਮੰਤਰੀ ਅਹੁਦੇ ਮਿਲ ਸਕਦੇ ਹਨ।

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿੰਦੇ ਧੜੇ ਤੋਂ ਸੰਜੇ ਸ਼ਿਰਸਾਠ, ਭਾਜਪਾ ਵੱਲੋਂ ਚੰਦਰਕਾਂਤ ਪਾਟਿਲ, ਜੈਕੁਮਾਰ ਰਾਵਲ ਅਤੇ ਨਿਤੇਸ਼ ਰਾਣੇ ਨੂੰ ਵੀ ਮੰਤਰੀ ਵਜੋਂ ਸਹੁੰ ਚੁੱਕਣ ਲਈ ਬੁਲਾਇਆ ਗਿਆ ਹੈ।

ਮਾਧੁਰੀ ਮਿਸਲ, ਪੰਕਜਾ ਮੁੰਡੇ, ਮੇਘਨਾ ਬੋਰਡੀਕਰ ਅਤੇ ਸ਼ਿਵੇਂਦਰ ਸਿੰਘ ਰਾਜੇ ਭੋਸਲੇ ਨੂੰ ਵੀ ਨਾਗਪੁਰ ਬੁਲਾਇਆ ਗਿਆ ਹੈ। ਐਨਸੀਪੀ ਤੋਂ ਸਨਾ ਮਲਿਕ ਅਤੇ ਨਰਹਰੀ ਝੀਰਵਾਲ ਨੂੰ ਵੀ ਫੋਨ ਆਇਆ ਹੈ।

read more: ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ

Scroll to Top