Chetan Singh Jauramajra

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲਾਇਨਜ਼ ਕਲੱਬ ਸਮਾਣਾ ਗੋਲਡ ਦੀ ਸਾਈਕਲ ਰੈਲੀ ਮੌਕੇ ਦਿੱਤੀ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਸਮਾਣਾ, 02 ਅਕਤੂਬਰ 2023: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਕਿਹਾ ਹੈ ਕਿ ਸਾਨੂੰ ਆਪਣਾ ਆਲਾ-ਦੁਆਲਾ ਪਲਾਸਟਿਕ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਸਭ ਦਾ ਸਹਿਯੋਗ ਬਹੁਤ ਜਰੂਰੀ ਹੈ। ਕੈਬਨਿਟ ਮੰਤਰੀ ਅੱਜ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਜੈਯੰਤੀ ਨੂੰ ਸਮਰਪਿਤ ਲਾਇਨਜ਼ ਕਲੱਬ ਸਮਾਣਾ ਗੋਲਡ ਵੱਲੋਂ ਕੱਢੀ ਗਈ ਸਵੱਛਤਾ ਹੀ ਸੇਵਾ ਤੇ ਸਵੱਛ ਭਾਰਤ ਮੁਹਿੰਮ ਤਹਿਤ ਛੇਂਵੀ ਸਲਾਨਾ ਸਾਈਕਲ ਰੈਲੀ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰੈਲੀ ਦੀ ਅਗਵਾਈ ਕਰ ਰਹੇ ਸਨ।

ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਚਲਾਈ ਹੋਈ ਇਸ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਰੈਲੀ ਵਿਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਸਾਈਕਲ ਵੀ ਚਲਾਇਆ ਜਾਵੇ।

ਚੇਤਨ ਸਿੰਘ ਜੌੜਾਮਾਜਰਾ ਨੇ ਲਾਇਨਜ਼ ਕਲੱਬ ਸਮਾਣਾ ਗੋਲਡ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਲਾਸਟਿੱਕ ਮੁਕਤ ਭਾਰਤ ਬਣਾਉਣ ਲਈ ਸਾਨੂੰ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਸਥਾਨਕ ਯੂਨੀਕ ਪਾਰਕ ਤੋਂ ‘ਸਵੱਛ ਭਾਰਤ ਅਭਿਆਨ’ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਇਨ ਕਲੱਬ ਸਮਾਣਾ ਗੋਲਡ ਵੱਲੋਂ ਕੱਢੀ ਇਹ ਸਾਈਕਲ ਰੈਲੀ ਬੱਸ ਸਟੈਂਡ ਰੋਡ, ਮਾਜਰੀ ਰੋਡ, ਘੱਗਾ ਰੋਡ, ਅਗਰਸੈਨ ਚੌਂਕ, ਪੁਲਿਸ ਚੌਂਕੀ ਰੋਡ, ਗਾਂਧੀ ਗਰਾਊਂਡ, ਨਗਰ ਕੌਂਸਲ ਦਫਤਰ ਤੋਂ ਹੁੰਦੀ ਹੋਈ ਯੂਨੀਕ ਪਾਰਕ ਵਿਚ ਸੰਪੰਨ ਹੋਈ।

ਇਸ ਮੌਕੇ ਪ੍ਰਧਾਨ ਵਿਕਾਸ ਸ਼ਰਮਾ, ਜਨਰਲ ਸੈਕਟਰੀ ਗੋਰਵ ਅਗਰਵਾਲ, ਕੈਸ਼ੀਅਰ ਮੁਨੀਸ਼ ਸਿੰਗਲਾ, ਜੇ.ਪੀ. ਗਰਗ, ਅਗਰਵਾਲ ਗਊਸ਼ਾਲਾ ਕਮੇਟੀ ਪ੍ਰਧਾਨ ਅਮਿਤ ਸਿੰਗਲਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਲਾਇਨ ਨਵਦੀਪ ਸਿੰਘ ਢਿੱਲੋ, ਲਵ ਮਿੱਤਲ, ਹੁਸਨਦੀਪ ਬਾਂਸਲ, ਅਨੂਪ ਗੋਇਲ, ਮੋਹਿਤ ਤੰਨੂ, ਬੀ.ਕੇ. ਗੁਪਤਾ, ਸੰਜੀਵ ਸਿੰਗਲਾ, ਮਾਨਵ ਸਿੰਗਲਾ, ਰੋਟਰੀ ਕਲੱਬ ਪ੍ਰਧਾਨ ਡਾ: ਓਮ ਅਰੋੜਾ, ਦੀਪਕ ਸਿੰਗਲਾ ਸਣੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ, ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰੈਲੀ ਵਿਚ ਸ਼ਾਮਿਲ ਬੱਚਿਆਂ ਨੂੰ ਕਲੱਬ ਵੱਲੋਂ ਜਿਥੇ ਸਰਟੀਫਿਕੇਟ ਦਿੱਤੇ ਗਏ।

 

Scroll to Top